Mar 7, 2026

ਨਾਗਰਿਕਾਂ ਨੂੰ ਜੰਗਲੀ ਖੇਤਰ ਚ  ਨਾ ਜਾਣ ਦੀ ਹਦਾਇਤ-
ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕਲੰਬੀਆ ਸੂਬੇ ਦੇ ਵੈਸਟ ਕਰੈਸਟਨ ਦੇ  ਜੰਗਲੀ ਖੇਤਰ ਚ ਇੱਕ ਰਿਛ ਵੱਲੋਂ ਅਚਾਨਕ ਕੀਤੇ ਹਮਲੇ ਚ ਇੱਕ ਵਿਅਕਤੀ  ਦੇ ਗੰਭੀਰ ਰੂਪ ਚ ਜ਼ਖਮੀ ਹੋਣ ਦੀ ਸੂਚਨਾ ਹੈ। ਪ੍ਰਾਪਤ ਵੇਰਵਿਆਂ  ਮੁਤਾਬਿਕ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਪਤੀ ਪਤਨੀ ਆਪੋ ਆਪਣੇ ਇਲੈਕਟਰਿਕ ਬਾਈਕਾਂ ਤੇ ਸਵਾਰ ਹੋ ਕੇ ਉਕਤ ਇਲਾਕੇ ਚੋਂ ਲੰਘ ਰਹੇ ਸਨ ਕਿ ਅਚਾਨਕ ਸਾਹਮਣੇ ਤੋਂ ਆਏ ਇੱਕ ਖਤਰਨਾਕ ਜੰਗਲੀ ਰਿਛ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਔਰਤ ਦਾ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਖਮੀ ਵਿਅਕਤੀ ਨੂੰ ਨੇੜਲੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਨਾਗਰਿਕਾਂ ਨੂੰ ਉਸ ਇਲਾਕੇ ਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ।|