Mar 7, 2026

ਮੁੱਲਾਂਪੁਰ ਦਾਖਾ, 28 ਜੁਲਾਈ (ਦੇ ਪ੍ਰ ਬਿ )- “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਨੇ ਉੱਘੇ ਸਮਾਜਸੇਵੀ ਅਤੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਵਾਈਸ ਪ੍ਰਧਾਨ ਮਨਜੀਤ ਸਿੰਘ ਝੱਮਟ ਨੂੰ ਉਹਨਾਂ ਦੇ ਗ੍ਰਹਿ ਬਰੈਂਪਟਨ (ਕੈਨੇਡਾ) ਵਿਖੇ ਭੇਟ ਕੀਤੀ। ਇਸ ਸਮੇਂ ਫਾਊਂਡੇਸ਼ਨ ਦੇ ਜਨਰਲ ਸਕੱਤਰ ਅਜਮੇਰ ਸਿੰਘ ਕਲਸੀ, ਗੁਰਮੇਲ ਸਿੰਘ ਫਰੀਦਕੋਟ ਵੀ ਵਿਸ਼ੇਸ਼ ਤੌਰ ‘ਤੇ ਮਨਜੀਤ ਸਿੰਘ ਝੱਮਟ ਦੇ ਗ੍ਰਹਿ ਬਰੈਂਪਟਨ ਪਹੁੰਚੇ।

           ਇਸ ਸਮੇਂ ਸ. ਦਾਖਾ ਤੇ ਬਾਵਾ ਨੇ ਕਿਹਾ ਕਿ ਉਪਰੋਕਤ ਪੁਸਤਕ ਕੈਨੇਡਾ ਦੀਆਂ ਲਾਈਬ੍ਰੇਰੀਆਂ ਤੱਕ ਪਹੁੰਚਾਵਾਂਗੇ। ਉਹਨਾਂ ਕਿਹਾ ਕਿ ਇਹ ਪੁਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ। ਖਾਸ ਮਹੱਤਤਾ ਇਹ ਵੀ ਹੈ ਕਿ ਇਹ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਹੈ। ਇਸ ਸਮੇਂ ਸ. ਝੱਮਟ ਨੇ ਉਹਨਾਂ ਦੇ ਗ੍ਰਹਿ ਵਿਖੇ ਆਉਣ ਲਈ ਸਭ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅਸੀਂ ਇਸ ਪੁਸਤਕ ਨੂੰ ਹਰ ਲਾਇਬ੍ਰੇਰੀ ਤੱਕ ਪਹੁੰਚਾਵਾਂਗੇ। ਇਸ ਸਮੇਂ ਹਰਜਿੰਦਰ ਸਿੰਘ ਹਾਂਸ ਸ਼ੇਖੂਪੁਰਾ, ਰੁਪਿੰਦਰ ਕੌਰ, ਅਮਨਦੀਪ ਕੌਰ, ਹਰਮਨ ਸਿੰਘ ਗਰੇਵਾਲ ਝੱਮਟ, ਅਮਨਪ੍ਰੀਤ ਧਾਲੀਵਾਲ, ਕੁਲਵਿੰਦਰ ਸਿੰਘ ਸ਼ੇਖੂਪੁਰਾ, ਹਰਪਾਲ ਸਿੰਘ ਧਾਲੀਵਾਲ, ਮਨਜੀਤ ਸਿੰਘ ਮਠਾੜੂ, ਅਸ਼ੋਕ ਬਾਵਾ, ਜਤਿੰਦਰ ਕੌਰ ਬਾਵਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।