ਗੁਰਸ਼ਰਨ ਬਰਾੜ ਤੇ ਜਸਕਰਨ ਬਰਾੜ ਵਲੋਂ ਸ਼ੁਰੂ ਕੀਤੇ ਨਵੇਂ ਕਾਰੋਬਾਰ ਮੌਕੇ ਅਹਿਮ ਹਸਤੀਆਂ ਪੁੱਜੀਆਂ ਤੇ ਸ਼ੁਭ ਕਾਮਨਾਵਾਂ ਦਿੱਤੀਆਂ-
ਕੈਲਗਰੀ ( ਦਲਬੀਰ ਜੱਲੋਵਾਲੀਆ)-ਬੀਤੇ ਦਿਨ ਕੈਲਗਰੀ ‘ਚ ਗੁਰਸ਼ਰਨ ਬਰਾੜ ਤੇ ਜਸਕਰਨ ਬਰਾੜ ਭਰਾਵਾਂ ਵਲੋ ਨਵੇਂ ਕਾਰੋਬਾਰ ਦੀ ਸ਼ੁਰੂਆਤ ਕੀਤੀ ਗਈ। ਇਸ ਕਾਰੋਬਾਰੀ ਦੀ ਗਰੈਂਡ ਓਪਨਿੰਗ ਮੌਕੇ ਸ਼ਹਿਰ ਦੀਆਂ ਸਾਰੀਆਂ ਸਿਆਸੀ, ਕਾਰੋਬਾਰੀ ਤੇ ਸਮਾਜਿਕ ਹਸਤੀਆਂ ਪਹੁੰਚੀਆਂ। ਇਸ ਮੌਕੇ ਕੰਸਰਵੇਟਿਵ ਐਮ ਪੀ ਦਲਵਿੰਦਰ ਗਿੱਲ,ਐੱਮ ਪੀ ਜਗਸ਼ਰਨ ਮਾਹਲ, ਐਡਮਿੰਟਨ ਤੋਂ ਸਾਬਕਾ ਵਿਧਾਇਕ ਪੀਟਰ ਸੰਧੂ,ਸਾਬਕਾ ਐਮ ਪੀ ਦਰਸ਼ਨ ਕੰਗ, ਐਮ ਐਲ ਏ ਪਰਮੀਤ ਬੋਪਾਰਾਏ, ਪ੍ਰੀਮੀਅਰ ਦੇ ਸਲਾਹਕਾਰ ਹੈਪੀ ਮਾਨ,ਕੌਂਸਲਰ ਰਾਜ ਧਾਲੀਵਾਲ,ਰੀਤ ( ਕੌਂਸਲਰ ਕੈਂਡੀਡੇਟ ) ਖੁਸ਼ ਸਿੱਧੂ, ਕੁਲਬੀਰ ਸਲੀਨਾ , ਜੱਸੀ ਨਈਅਰ ( ਅੰਮ੍ਰਿਤਸਰੀ ਤੜਕਾ),ਕਰਪਾਲ ਸਿੱਧੂ ਬੈਸਟ ਬਾਇ ਫਰਨੀਚਰ, ਰੇਡੀਓ ਹੋਸਟ ਰਿਸ਼ੀ ਨਾਗਰ ਤੇ ਗੁਰਵਰਿੰਦਰ ਧਾਲੀਵਾਲ ਨੇ ਬਰਾੜ ਭਰਾਵਾਂ ਨੂੰ ਇਸ ਕਾਰੋਬਾਰ ਲਈ ਵਧਾਈ ਦਿੱਤੀ ਤੇ ਬਿਜਨੈਸ ਵਿਚ ਸਫਲਤਾ ਦੀ ਕਾਮਨਾ ਕੀਤੀ।ਪੰਜਾਬੀ ਭਾਈਚਾਰੇ ਚੋ ਕੈਲਗਰੀ ਵਿਖੇ ਬਰਾੜ ਭਰਾਵਾਂ ਨੇ ਪਹਿਲ ਕਦਮੀ ਕੀਤੀ ਤੇ ਇਸ ਕਾਰੋਬਾਰ ‘ਚ ( ਸਟੀਲ ਦਾ ਕੋਈ ਵੀ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡਾ ਸਾਮਾਨ ਲਿਆ ਜਾ ਸਕਦਾ ਹੈ ) ਵਿੰਡੋਜ਼ ਵੈੱਲ ਤੇ ਕੰਕਰੀਟ ਬਰੈਕਟਸ ਲਈ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾਣਗੀਆ। ਇਹ ਕਾਰੋਬਾਰ 3425 29 ਸਟਰੀਟ ਨੋਰਥ ਈਸਟ ਕੈਲਗਰੀ ਅਲਬਰਟਾ ਚ ਖੋਲ੍ਹਿਆ ਗਿਆ ਹੈ । ਅੰਤ ‘ਚ ਬਰਾੜ ਭਰਾਵਾਂ ਤੇ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਬਰਾੜ ਨੇ ਇਸ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੇਕ ਕੱਟਿਆ, ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਤੇ ਕਾਰੋਬਾਰ ‘ ਚ ਸਭ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ। ਮੰਚ ਸੰਚਾਲਕ ਦੀ ਜਿੰਮੇਵਾਰੀ ਜਤਿੰਦਰ ਸਹੇੜੀ ਨੇ ਨਿਭਾਈ।

