Mar 7, 2026

ਐਬਸਫੋਰਡ ( ਦੇ ਪ੍ਰ ਬਿ)- ਸ੍ਰੀ ਗੁਰੂ ਗਰੰਥ ਸਾਹਿਬ ਦਰਬਾਰ ਅਤੇ ਹਿਊਮਲਟੀ,ਕਾਈਂਡਨੈਸ ਐਂਡ ਲਵ ਫਾਊਂਡੇਸ਼ਨ ਵਲੋਂ ਨਿਮਰਤਾ, ਦਇਆ ਅਤੇ ਪ੍ਰੇਮ ਦੀ ਲਹਿਰ ਤਹਿਤ ਇਕ ਕੌਮਾਂਤਰੀ ਸਮਾਗਮ 2 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਐਬਸਫੋਰਡ ਸੈਂਟਰ 33800 ਕਿੰਗ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਮਾਗਮ ਦੌਰਾਨ ਸੰਤ ਬਾਬਾ ਬਲਦੇਵ ਸਿੰਘ, ਡਾ ਅੰਨਾ ਸਟੀਵਾਰਟ ( ਪਨਾਮਾ ਯੂ ਐਸ ਏ),  ਡਾ ਲੁਇਗੀ ਡੀ ਸਾਲਵੀਆ ( ਇਟਲੀ), ਮੇਅਰ ਮਾਈਕਲ ਗੁਏਰਾ ਤੋਂ ਇਲਾਵਾ ਦੁਨੀਆ ਭਰ ਦੇ ਕਈ ਹੋਰ ਵਿਦਵਾਨ ਬੁਲਾਰੇ ਭਾਗ ਲੈਣਗੇ ਤੇ ਨਿਰਮਰਤਾ ਤੇ ਪਿਆਰ ਦੇ ਸੰਦੇਸ਼ ਨਾਲ ਮਾਨੁੱਖਤਾ ਵਿਚਾਲੇ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤੀ ਦਾ ਸੱਦਾ ਦੇਣਗੇ।  ਦ ਵੇਵ ਆਫ਼ ਨਿਮਰਤਾ, ਦਿਆਲਤਾ ਅਤੇ ਪਿਆਰ ਪ੍ਰੋਗਰਾਮ ਦਾ ਤੀਜਾ ਐਡੀਸ਼ਨ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਲਾਈਵ ਸੰਗੀਤ ਦੌਰਾਨ ਮਹਿਮਾਨ ਬੁਲਾਰੇ ਸੰਗਤਾਂ ਦੇ ਰੂਬਰੂ ਹੋਣਗੇ।

ਸੰਗਤਾਂ ਲਈ ਦੁਪਹਿਰ ਦਾ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।  ਸਨੈਕਸ ਵੀ ਖਰੀਦ ਲਈ ਉਪਲਬਧ ਹੋਣਗੇ। ਪ੍ਰੋਗਰਾਮ ਦੀ ਵੈਸਸਾਈਟ ਮੁਤਾਬਿਕ “HKL ਅੰਦੋਲਨ ਸਾਡੀ ਅਸਲ ਸੁੰਦਰਤਾ ਨੂੰ ਪਛਾਣਨ ਵਿੱਚ ਮਦਦ ਕਰਦਾ ਹੈ ਤੇ ਮਨੁੱਖ ਨੂੰ ਹਾਊਮੈਂ, ਈਰਖਾ ਤੇ ਦੂਈ ਦਵੈਤ ਤਿਆਗ ਕੇ ਇਨਸਾਨੀਅਤ ਦਾ ਸੰਦੇਸ਼ ਦਿੰਦਾ ਹੈ।

ਸੰਸਥਾ ਦਾ ਉਦਘਾਟਨੀ ਸਮਾਗਮ ਨਵੰਬਰ 2024 ਵਿੱਚ ਭਾਰਤ ਵਿੱਚ ਹੋਇਆ ਸੀ, ਅਪ੍ਰੈਲ ਵਿੱਚ ਇਟਲੀ ਵਿੱਚ ਹੋਇਆ ਸੀ। ਇਸ ਪਹਿਲੇ ਸਮਾਗਮ ਵਿੱਚ 10,000 ਤੋਂ ਵੱਧ ਲੋਕ ਸ਼ਾਮਲ ਹੋਏ, ਜਦੋਂ ਕਿ ਅਪ੍ਰੈਲ ਦੇ ਇਕੱਠ ਵਿੱਚ 32 ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 3,500 ਲੋ ਸ਼ਾਮਲ ਹੋਏ।ਐਬਸਫੋਰਡ ਦੇ ਸਮਾਗਮ ਵਿਚ  7,000 ਤੋਂ ਵੱਧ ਵਿਅਕਤੀਗਤ ਹਾਜ਼ਰੀਨ ਦੇ ਨਾਲ, ਇਹ ਡੂੰਘੇ ਸਬੰਧ, ਪ੍ਰੇਰਨਾ ਅਤੇ ਪਰਿਵਰਤਨ ਦਾ ਦਿਨ ਹੋਵੇਗਾ।