ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ ਵੈਸਟ ਤੋਂ ਕੰਸਰਵੇਟਿਵ ਐਮ ਐਲ ਏ ਕੋਰਕੀ ਨਿਊਫੈਲਡ ਵਲੋਂ ਐਬਸਫੋਰਡ ਸਕੂਲ ਬੋਰਡ ਦੇ ਟਰੱਸਟੀ ਵਜੋਂ ਅਸਤੀਫਾ ਦੇਣ ਉਪਰੰਤ ਹੁਣ ਉਹਨਾਂ ਦੀ ਥਾਂ ਸਕੂਲ ਟਰੱਸਟੀ ਲਈ ਉਪ ਚੋਣ 11 ਅਕਤੂਬਰ ਨੂੰ ਹੋਣ ਜਾ ਰਹੀ ਹੈ। ਜਿ਼ਕਰਯੋਗ ਹੈ ਕਿ ਬੀਸੀ ਲੈਜਿਸਲੇਚਰ ਵਲੋਂ 27 ਮਈ ਨੂੰ ਪਾਸ ਕੀਤੇ ਬਿਲ ਕਿ ਕੋਈ ਵੀ ਵਿਧਾਇਕ ਦੋ ਅਹੁਦੇ ਨਹੀ ਰੱਖ ਸਕਦਾ, ਦੇ ਕਨੂੰਨ ਬਣਨ ਉਪਰੰਤ ਉਹਨਾਂ ਨੂੰ ਸਕੂਲ ਟਰੱਸਟੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ। ਸਕੂਲ ਟਰੱਸਟੀ ਦੀ ਉਪ ਚੋਣ ਲਈ ਸ਼ਹਿਰ ਵਿਚ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਐਬਸਫੋਰਡ ਦੇ ਜੰਮਪਲ ਹੋਣਹਾਰ ਪੰਜਾਬੀ ਨੌਜਵਾਨ ਅਰਸ਼ ਕਲੇਰ ਵਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ।

