Mar 7, 2026

ਅੱਜ ਊਧਮ ਸਿੰਘ ਸੁਨਾਮ (ਮੁਹੰਮਦ ਸਿੰਘ ਆਜ਼ਾਦ) ਦੀ ਸ਼ਹਾਦਤ ਦੇ ਅਰਥ ਸਮਝਣ ਦਾ ਦਿਨ ਹੈ:

*ਨਾ ਮੈਂ ਹਿੰਦੂ, ਨਾ ਮੈਂ ਸਿੱਖ*
*ਨਾ ਹੀ ਹਾਂ ਮੈਂ ਮੁਸਲਮਾਨ*
*ਉਸ ਤਰ੍ਹਾਂ ਹੀ ਰੂਹ ਮੇਰੀ ਆਜ਼ਾਦ ਹੈ*
*ਜਿਸ ਤਰ੍ਹਾਂ ਦਾ ਲੋਚਦਾਂ ਮੈਂ ਹਿੰਦੁਸਤਾਨ*

*ਸੋਨ-ਚਿੜੀ ਦੀਆਂ ਚਿੜੀਆਂ ‘ਕੱਠੀਆਂ ਹੋਣ ਜੇ*
*ਤੋੜ ਦੇਵਣ ਹਾਕਮਾਂ ਦਾ ਜ਼ੁਲਮੀਂ ਬਾਜ਼*
*ਐਸੇ ਏਕੇ ਦੇ ਸਨੇਹੇਂ ਵਾਸਤੇ*
*ਊਧਮ ਸਿੰਘ ਤੋਂ ਬਣ ਗਿਆ ਹਾਂ*
*ਮੈਂ ਮੁਹੰਮਦ ਸਿੰਘ ਆਜ਼ਾਦ*

ਸੁਰਿੰਦਰ ਧੰਜਲ
31-7-2025