ਐਬਸਫੋਰਡ-ਬੀਤੀ 31 ਜੁਲਾਈ ਦੀ ਰਾਤ ਐਬਸਫੋਰਡ-ਮਿਸ਼ਨ ਹਾਈਵੇਅ 11 ਉਪਰ ਇਕ ਮੋਟਰਸਾਈਕਲ ਤੇ ਜੀਪ ਵਿਚਾਲੇ ਟੱਕਰ ਹੋਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਦੁਖਦਾਈ ਖਬਰ ਹੈ।
ਐਬਟਸਫੋਰਡ ਪੁਲਿਸ ਵਿਭਾਗ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਤੇਜ਼ ਰਫ਼ਤਾਰ ਅਤੇ ਸ਼ਰਾਬ ਹਾਦਸੇ ਦੇ ਕਾਰਕ ਸਨ।
ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਹਾਈਵੇਅ 11 ‘ਤੇ ਟਾਊਨਸ਼ਿਪਲਾਈਨ ਰੋਡ ਦੇ ਨੇੜੇ ਲਗਭਗ 1:34 ਵਜੇ ਵਾਪਰੀ। ਪੁਲਿਸ ਦੇ ਪੁੱਜਣ ਤੇ ਕਾਵਾਸਾਕੀ ਮੋਟਰਸਾਈਕਲ ਅਤੇ ਇੱਕ ਜੀਪ ਕੰਪਾਸ ਬੁਰੀ ਤਰਾਂ ਨੁਕਸਾਨੇ ਹੋਏ ਮਿਲੇ।ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜੀਪ ਡਰਾਈਵਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ।
