Mar 7, 2026

ਵੈਨਕੂਵਰ , 5ਅਗਸਤ (ਮਲਕੀਤ ਸਿੰਘ )-ਬੀਤੀ ਸ਼ਾਮ ਫਲੀਟਵੁੱਡ ਪੋਰਟ ਕੈਲਸ ਹਲਕੇ ਤੋਂ ਲਿਬਰਲ ਐਮ ਪੀ ਸ  ਗੁਰਬਖਸ਼ ਸੈਣੀ ਵੱਲੋਂ ਚੋਣਾਂ ਵਿਚ ਜਿੱਤ ਉਪਰੰਤ ਆਪਣੇ ਵਲੰਟੀਅਰਾਂ, ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਧੰਨਵਾਦ ਕਰਨ ਲਈ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਇੱਕ ਸੰਗੀਤਕ ਸ਼ਾਮ ਅਤੇ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ  ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕਾਂ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਆਯੋਜਿਤ ਸੰਗੀਤਕ ਸ਼ਾਮ ਵਿਚ  ਬਹੁਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਦੌਰਾਨ ਉੱਘੇ ਪੰਜਾਬੀ ਗਾਇਕ ਕੁਲਵਿੰਦਰ ਧਨੋਆ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ  ਲਗਾ ਕੇ ਹਾਜ਼ਰ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਚੀਨੀ ਕਲਾਕਾਰਾਂ ਦੀ  ਟੀਮ ਵੱਲੋਂ ਸਭਿਆਚਾਰ ਡਾਂਸ ਵੀ ਵੇਖਣਯੋਗ ਸੀ। ਸੰਗੀਤਕ ਸਾਮ ਦੌਰਾਨ ਉਭਰਦੇ ਨੌਜਵਾਨ ਗਾਇਕ ਰੂਪ ਸਿੱਧੂ ਵੱਲੋਂ ਲੰਮੀ ਹੇਕ ਚ ਗਾਏ ‘ਮਿਰਜ਼ਾ’ ਗੀਤ ਦੀ ਪੇਸ਼ਕਾਰੀ ਨਾਲ ਸਮੁੱਚਾ ਹਾਲ  ਹਾਜ਼ਰ ਮਹਿਮਾਨਾਂ ਦੀਆਂ ਤਾੜੀਆਂ ਦੀ ਗੜਗੜਾਹਟ  ਨਾਲ ਹਾਲ ਗੂੰਜ ਓਠਿਆ।  ਇਸ ਮੌਕੇ ਤੇ ਸਾਂਸਦ ਗੁਰਬਖਸ ਸੈਣੀ ਵੱਲੋਂ ਆਪਣੇ ਸਿਆਸੀ ਸਫਰ ਦਾ ਜ਼ਿਕਰ ਕਰਦੇ ਹੋਏ ਆਪਣੇ ਸਮਰਥਕਾਂ ਤੇ ਬਾਕੀ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਹਲਕੇ ਵਿਚ ਕੀਤੇ ਜਾਣ ਵਾਲੇ ਕੰਮਾਂ ਅਤੇ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਵੀ ਕੀਤਾ।  ਇਸ ਮੌਕੇ ਸ਼ਹਿਰ ਦੀ ਅਹਿਮ ਸ਼ਖਸੀਅਤਾਂ ਵਿਚ  ਮਨਜੀਤ ਸੈਣੀ ,ਚਰਨਜੀਤ ਸੈਣੀ ,ਵਕੀਲ ਜਗਮੋਹਨ ਸਿੰਘ ,ਇਸਵਿੰਦਰ ਘੱਗ ,ਰਾਣਾ ਕੰਗ ਮੇਨਲੈਂਡ, ਗੁਰਪ੍ਰੀਤ ਸਰਪੰਚ ,ਦੀਪ ਬਾਜਪੁਰੀਆ ,ਡਾਕਟਰ ਨਿਰਮਲ ਰੰਧਾਵਾ ,ਰਵੀ ਭੁੱਲਰ, ਨਵਰੋਜ ਗੋਲਡੀ ਪੱਟੀ,  ਨਿਰਮਲ ਸਿੰਘ, ਪ੍ਰਦੀਪ ਸੰਘਾ, ਕਰਮਵੀਰ ਸੰਧੂ ਅਤੇ ਗੈਰੀ ਥਿੰਦ ਸਕੂਲ ਟਰੱਸਟੀ ਤੇ ਹੋਰ ਅਨੇਕਾਂ ਸ਼ਖਸੀਅਤਾਂ ਹਾਜ਼ਰ ਸਨ।