Mar 7, 2026

ਵੈਨਕੂਵਰ ,5 ਅਗਸਤ( ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਸਫੋਰਡ ਸ਼ਹਿਰ ਨਾਲ ਸਬੰਧਿਤ ਜਨਵਰੀ ਮਹੀਨੇ ਚ   ਕਤਲ ਕੀਤੇ ਇੱਕ 19 ਸਾਲਾਂ ਨੌਜਵਾਨ  ਦੇ ਕਤਲ ਦੇ  ਸਬੰਧ ਵਿੱਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਤੇ ਪਹਿਲੀ  ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।|
ਉਪਰੋਕਤ ਘਟਨਾ ਦੀ ਤਫਦੀਸ਼ ਕਰ ਰਹੀਆਂ ਏਜੰਸੀਆਂ ਅਨੁਸਾਰ ਹੱਤਿਆ ਦੀ  ਇਸ ਘਟਨਾ ਨੂੰ ਪਹਿਲਾਂ ਤੋਂ ਘੜੀ ਯੋਜਨਾ ਤਹਿਤ ਅੰਜਾਮ ਦਿੱਤਾ ਗਿਆ ਸੀ।| ਅਤੇ ਘਟਨਾ ਮਗਰੋਂ ਏਜੰਸੀਆਂ ਵੱਲੋਂ ਆਰੰਭ ਕੀਤੀ ਜਾਂਚ ਮਗਰੋਂ ਸ਼ੱਕ ਦੇ ਆਧਾਰ ਤੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।| ਅਤੇ ਸਾਰੇ ਸਬੂਤ ਮਿਲਣ ਤੋਂ ਬਾਅਦ ਉਹਨਾਂ ਤੇ ਪਹਿਲੀ  ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ| ਜਿਕਰਯੋਗ ਹੈ ਕਿ ਇਸ ਘਟਨਾ ਚ ਮਾਰੇ ਗਏ ਨੌਜਵਾਨ ਦੇ ਮਾਪਿਆਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ|