Mar 7, 2026

ਵਿੰਨੀਪੈਗ ( ਸ਼ਰਮਾ)- ਹਿੰਦੂ ਸੁਸਾਇਟੀ ਆਫ ਮੈਨੀਟੋਬਾ ਵਲੋਂ ਵਿੰਨੀਪੈਗ ਹਿੰਦੂ ਮੰਦਿਰ ਵਿਖੇ ਪੰਡਿਤ ਸੰਜੀਵ ਠਾਕੁਰ ਵਲੋਂ 30 ਜੁਲਾਈ ਤੋਂ 3 ਅਗਸਤ ਤੱਕ ਲਗਾਤਾਰ 5 ਦਿਨ ਸੰਗਤਾਂ ਨੂੰ ਸ੍ਰੀ ਸ਼ਿਵ ਕਥਾ ਕੀਤੀ ਗਈ। ਵੱਡੀ ਗਿਣਤੀ ਵਿਚ ਸੰਗਤਾਂ ਨੇ ਰੋਜ਼ਾਨਾ ਹਾਜ਼ਰੀ ਭਰਦਿਆਂ ਸ੍ਰੀ ਸ਼ਿਵ ਕਥਾ ਸਰਵਣ ਕੀਤੀ । ਕਥਾ ਪ੍ਰਵਾਹ ਦੌਰਾਨ ਰੋਜ਼ਾਨਾ ਭੰਡਾਰੇ ਵੀ ਚਲਦੇ ਰਹੇ। ਕਥਾ ਦੀ ਸਮਾਪਤੀ ਦੇ ਆਖਰੀ ਦਿਨ ਸੰਗਤਾਂ ਨੇ ਪੰਡਿਤ ਸੰਜੀਵ ਠਾਕੁਰ ਜੀ ਨਾਲ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ।