Mar 7, 2026

ਸਰੀ-ਗੁਰੂ ਨਾਨਕ ਸਿੱਖ ਗੁਰਦੁਆਰਾ ਖਾਲਸਾ ਹੈਰੀਟੇਜ ਫਾਊਂਡੇਸ਼ਨ ਵੱਲੋ 16- 17 ਅਗਸਤ ਨੂੰ ਸਵੇਰੇ 9 ਵਜੇ ਤੋਂ ਰੋਜਾਨਾ ਸ਼ਾਮ ਦੇ 4 ਵਜੇ ਤੱਕ ਘੋੜਿਆਂ ਤੇ ਯੁੱਧ ਕਲਾ ਅਤੇ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਪ੍ਰੋਗਰਾਮ  ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਸਮਰਪਿਤ ਹੋਵੇਗਾ।|

ਸਿੱਖ ਵਾਰੀਅਰ ਕੰਪੀਟੀਸ਼ਨ  ਪੁਰਾਤਨ ਇਤਿਹਾਸ ਅਤੇ ਪੁਰਾਤਨ ਵਿਰਸੇ ਨੂੰ ਸੰਭਾਲਣ ਵਾਸਤੇ ਸਿੱਖ ਸ਼ਾਸਤਰ ਵਿੱਦਿਆ ਕਲਾ ਦੇ ਜ਼ੌਹਰ ਹੋਣਗੇ| ਇੱਕ ਯੋਧੇ ਦੀ ਚੋਣ ਵੱਖ-ਵੱਖ  ਯੁੱਧ ਕਲਾ ਦੇ ਪੜਾਅ ਪਾਰ ਕਰਨ ਤੋਂ ਬਾਅਦ ਹੋਵੇਗੀ| ਜਿਸ ਵਿੱਚ ਦਸ਼ਮੇਸ਼ ਪਿਤਾ  ਵੱਲੋਂ ਸਭ ਤੋਂ ਪਹਿਲਾਂ ਸ਼ਾਸਤਰ ਗਲੇਲ, ਤੀਰ ਅੰਦਾਜ਼ੀ, ਚੱਕਰ ਮਾਰਨੇ ,  ਬਰਛੇ ਮਾਰਨੇ,ਸ਼ਾਸਤਰ ਵਿੱਦਿਆ ਦੀ ਪ੍ਰਦਰਸ਼ਨੀ| ਅਗਲੇ ਪੜਾਅ ਵਿੱਚ ਵੱਖ ਵੱਖ ਤਿੰਨ ਸ਼ਾਸਤਰਾਂ ਦੇ ਯੁੱਧ ਮੁਕਾਬਲੇ ਹੋਣਗੇ| ਜਿਸ ਵਿੱਚ ਬਰਛਾ ਫਾਈਟ, ਡਾਂਗ ਫਾਈਟ, ਤਬਰ ਫਾਈਟ ਤੇ ਫਰੀ ਸੋਟੀ ਫਾਈਟ ਮੁਕਾਬਲੇ ਹੋਣਗੇ|  ਜੇਤੂ ਖਿਡਾਰੀ ਨੂੰ ਇੱਕ ਬੰਦੇ ਨੂੰ ਪੰਜਾਂ ਨਾਲ ਲੜਾਈ ਲੜਨੀ ਪਵੇਗੀ।|  ਇੱਥੋਂ ਦੇ ਜੇਤੂ ਖਿਡਾਰੀ ਮੈਦਾਨ ਦੇ ਯੋਧੇ ਹੋਣਗੇ| ਘੋੜਿਆਂ ਤੇ ਚੜ ਕੇ  ਤੀਰ ਅੰਦਾਜ਼ੀ, ਘੋੜਿਆਂ ਦੇ ਉੱਤੇ ਕੀਲੇ ਪੱਟਣੇ ਤੇ ਗਤਕਾ ਮੁਕਾਬਲੇ ਵੀ ਹੋਣਗੇ|