Mar 7, 2026

ਵੈਨਕੂਵਰ, 9 ਅਗਸਤ (ਮਲਕੀਤ ਸਿੰਘ )-ਵੈਦਿਕ ਹਿੰਦੂ ਕਲਚਰ ਸੁਸਾਇਟੀ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦੇ ਸਬੰਧ ਵਿੱਚ 16 ਅਗਸਤ ਦਿਨ ਸ਼ਨੀਵਾਰ ਨੂੰ ਸਰੀ ਦੀ 140 ਸਟਰੀਟ ਤੇ ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਰ ਤੋਂ ਇੱਕ ਮਹਾਨ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸਤੀਸ਼ ਕੁਮਾਰ ਅਤੇ ਵਿਨੇ ਕੁਮਾਰ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਮੰਦਰ ਦੇ ਆਸ ਪਾਸ ਦੇ ਏਰੀਏ ਚ ਤਹਿਸ਼ੁਦਾ ਕੀਤੇ ਰੂਟਾਂ ਰਾਹੀਂ ਹੁੰਦੀ ਹੋਈ ਸ਼ਾਮ ਨੂੰ ਵਾਪਸ ਮੰਦਰ ਵਿਖੇ ਸਮਾਪਤ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਸ਼ੋਭਾ ਯਾਤਰਾ ਚ ਵੱਡੀ ਗਿਣਤੀ ਚ ਸ਼ਰਧਾਲੂਆਂ ਦੇ ਪੁੱਜਣ ਦੀ ਸੰਭਾਵਨਾ ਹੈ ਅਤੇ ਇਸ ਸਬੰਧੀ ਲੜੀਦੇ  ਪ੍ਰਬੰਧਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਕੈਪਸ਼ਨ ਸ਼ੋਭਾ ਯਾਤਰਾ ਦਾ ਇੱਕ ਪੋਸਟਰ|