Mar 7, 2026

* ਪ੍ਰਬੰਧਕਾਂ ਵੱਲੋਂ ਪੋਸਟਰ ਜਾਰੀ—
ਐਡਮਿੰਟਨ (ਗੁਰਪ੍ਰੀਤ ਸਿੰਘ)-ਕੈਨੇਡੀਅਨ ਮੋਜ਼ੈਕ ਆਰਟਿਸਟ ਐਸ਼ੋਸੀਏਸ਼ਨ ਆਫ ਐਡਮਿੰਟਨ, ਪੰਜਾਬ ਯੂਨਾਈਟਿਡ ਐਂਡ ਹੈਰੀਟੇਜ ਐਸੋਸੀਏਸ਼ਨ ਅਤੇ ਉਪਲ ਟਰੱਕਿੰਗ ਲਿਮਟਿਡ ਵੱਲੋਂ  ’13ਵਾਂ ਮੇਲਾ ਪੰਜਾਬੀਆਂ ਦਾ’ 23 ਅਗਸਤ 2005, ਦਿਨ ਸ਼ਨਿਚਰਵਾਰ ਨੂੰ ਐਡਮਿੰਟਨ ਦੀ 50 ਸਟਰੀਟ, ਐਲਰਸਲੀ ਰੋਡ ‘ਤੇ ਸਥਿਤ ਪੂਸ਼ਾ ਗਰਾਊਂਡ ਵਿਖੇ ਦੁਪਿਹਰ 1 ਵਜੇ ਤੋਂ ਕਰਵਾਇਆ ਜਾ ਰਿਹਾ ਹੈ।
ਇਸ ਸੰਬੰਧੀ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਮੇਲੇ ਦੇ ਪ੍ਰਬੰਧਕ ਉਪਿੰਦਰ ਸਿੰਘ ਮਠਾਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਫਰੀ ’13ਵਾਂ ਮੇਲਾ ਪੰਜਾਬੀਆਂ ਦਾ’ ਜੋ ਪੂਸ਼ਾ ਦੀ ਗਰਾਊਂਡ ‘ਚ ਹੋ ਰਿਹਾ ਹੈ, ਵਿੱਚ ਨਾਮਵਰ ਕਲਾਕਾਰ ਬਲਕਾਰ ਸਿੱਧੂ, ਸਤਵਿੰਦਰ ਬਿੱਟੀ, ਉਪਿੰਦਰ ਮਠਾਰੂ, ਜੱਸੀ ਸੋਹਲ, ਦੋਗਾਣਾ ਜੋੜੀ ਹਰਜੀਤ ਸਿੱਧੂ ਤੇ ਪਰਵੀਨ ਦਰਦੀ, ਪ੍ਰੀਤ ਬਰਾੜ ਤੇ ਕਮਲ ਬਰਾੜ ਤੋਂ ਇਲਾਵਾ ਲਾਡੀ ਸੂਸਾਂ ਵਾਲਾ, ਜਗਤਾਰ ਜੱਗਾ, ਭੁਪਿੰਦਰਪਾਲ ਸਿੰਘ ਰੰਧਾਵਾ, ਸਿੰਘ ਹਰਜੋਤ, ਸਿਮਰਨ ਸਹੋਤਾ, ਗੁਰਇਕਬਾਲ ਬਰਾੜ, ਸਾਹਿਲ ਸੂਚ, ਰੂਬੀ ਮਦਹੋਕ, ਕਸ਼ਵੀ ਮਦਹੋਕ, ਸਮਰਪਨ ਤੇ ਤਾਇਆ ਬੰਤਾ ਤੋਂ ਇਲਾਵਾ ਹੋਰ ਵੀ ਕਲਾਕਾਰ ਮੇਲੇ ਦੀ ਰੌਣਕ ਵਧਾਉਣਗੇ।
ਇਸ ਮੌਕੇ ਬਿੰਦਰ ਬਿਰਕ ਨੇ ਦੱਸਿਆ ਕਿ ਪੰਜਾਬੀ ਦੇ ਨਾਮਵਰ ਕਲਾਕਾਰਾਂ ਦਾ ਇਹ ਮੇਲਾ ਬਿਲਕੁਲ ਫਰੀ ਮੇਲਾ ਹੈ। ਉਨ੍ਹਾਂ ਨੇ ਐਡਮਿੰਟਨ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਪਹੁੰਚ ਕੇ ਮੇਲੇ ਦਾ ਅਨੰਦ ਮਾਨਣ। ਉਨ੍ਹਾਂ ਕਿਹਾ ਕਿ ਇਸ ਵਾਰ ਮੇਲੇ ‘ਚ ਸੁਰੱਖਿਆ ਦੇ ਨਾਲ-ਨਾਲ ਪਾਰਕਿੰਗ ਤੇ ਖਾਣ-ਪੀਣ ਦੇ ਸਟਾਲਾਂ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਪੋਸਟਰ ਜਾਰੀ ਕਰਨ ਮੌਕੇ ਐਮ ਐਲ ਏ ਦੇਵ ਮਾਨ, ਜਰਨੈਲ ਸਿੰਘ,  ਗੀਤਕਾਰ ਲਾਡੀ ਸੂਸਾਂ ਵਾਲਾ, ਪੰਕਜ ਦੂਆ, ਕੁਲਵੀਰ ਉਪਲ, ‘ਮਾਈ ਰੇਡੀਓ’ ਦੇ ਸੀਈਓ ਗੁਰਸ਼ਰਨ ਬੁੱਟਰ, ਵਤਨ ਟੀਵੀ ਤੋਂ ਅਸ਼ੋਕ ਗਗਵਾਨੀ, ਟੀ ਵੀ ਹੋਸਟ ਹਰਜੀਤ ਸੰਧੂ, ਕੁਨੈਕਟ ਐਫ ਐਮ ਤੋਂ ਜਰਨੈਲ ਬਸੋਤਾ, ਗਲੋਬਲ ਦੇਸੀ ਤੋਂ ਮਨਜੀਤ ਸਿੰਘ ਫੇਰੂਮਾਨ, ਬਲਰਾਜ ਬਰਾੜ, ਸੰਨੀ ਬਰਗਾੜੀ, ਵਰਿੰਦਰ ਬੱਬੂ, ਤਰਲੋਕ ਬੈਂਸ, ਸੰਦੀਪ ਪੰਧੇਰ, ਹਰਜਿੰਦਰ ਢੇਸੀ, ਗਾਇਕ ਸੰਦੀਪ ਸੂਚ, ਗੁਰਵਿੰਦਰ ਬਰਾੜ ਤੇ ਹੋਰ ਹਾਜ਼ਰ ਸਨ।