ਐਮ ਪੀ ਸੁੱਖ ਧਾਲੀਵਾਲ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਹੋਈਆਂ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) –ਪੰਜਾਬ ਦੇ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਜੋ ਪਿਛਲੇ ਇੱਕ ਮਹੀਨੇ ਤੋਂ ਕੈਨੇਡਾ ਦੌਰੇ ‘ਤੇ ਹਨ, ਆਪਣੇ ਨੇੜਲੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲਦਿਆਂ ਉਹਨਾਂ ਦੇ ਸੁੱਖ-ਦੁੱਖ ਵਿੱਚ ਸ਼ਾਮਿਲ ਹੋ ਰਹੇ ਹਨ। ਇਸੇ ਲੜੀ ਦੇ ਤਹਿਤ, ਅੱਜ ਉਹ ਜੀਰਾ ਏਰੀਆ ਫੈਮਲੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਸੰਧੂ (ਸੁੱਖੇ ਵਾਲਾ, ਹਿਲਟਨ ਸਿਕਿਊਰਟੀ) ਦੇ ਗ੍ਰਹਿ ਵਿਖੇ ਮਿਲਣ ਲਈ ਪਹੁੰਚੇ| ਇਸ ਮੌਕੇ ਸਰੀ ਨਿਊਟਨ ਤੋਂ ਐਮ ਪੀ ਸੁੱਖ ਧਾਲੀਵਾਲ ਵੀ ਹਾਜ਼ਰ ਸਨ। ਇਸ ਮਿਲਣੀ ਦੌਰਾਨ ਸਾਬਕਾ ਵਿਧਾਇਕ ਕਲਬੀਰ ਸਿੰਘ ਜੀਰਾ ਤੇ ਐਮ ਪੀ ਸੁੱਖ ਧਾਲੀਵਾਲ ਨਾਲ ਪੰਜਾਬ ਦੀ ਸੱਭਿਆਚਾਰਕ ਰਾਜਨੀਤਕ ਤੇ ਹੋਰ ਮੁੱਦਿਆਂ ਤੇ ਵਿਚਾਰ ਚਰਚਾ ਹੋਈ| ਸਮਾਗਮ ਵਿੱਚ ਬਖਸ਼ੀਸ਼ ਸਿੰਘ ਜੀਰਾ, ਸਰਦਾਰ ਗੁਰਲੀਨ ਸਿੰਘ ਗੈਰੀ ਸੰਧੂ, ਐਮ ਪੀ ਸੁਖਮਨ ਗਿੱਲ ਦੇ ਦਫ਼ਤਰ ਤੋਂ ਵਿਨੇ ਦੀਪ ਵੜੈਚ, ਸਰਦਾਰ ਸੁਰਿੰਦਰ ਸਿੰਘ ਸੋਨੀ ਵੜੈਚ, ਜੀਰਾ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਜੌੜਾ, ਗੋਲਡੀ ਮੱਲੀ, ਅਰਵਿੰਦਰ ਸਿੰਘ ਖੋਸਾ, ਮਿੰਦਰ ਸਿੰਘ ਜੰਬਰ, ਖੋਸਾ ਫਾਰਮ ਪਰਿਵਾਰ, ਸੁਖਵੰਤ ਸਿੰਘ ਮਾਂਗਟ ਤੇ ਪਰਿਵਾਰ, ਗੁਰਵੀਰ ਸਿੰਘ ਮਾਂਗਟ ਤੇ ਪਰਿਵਾਰ, ਚਰਨਪ੍ਰੀਤ ਸਿੰਘ ਖੰਗੂੜਾ ਤੇ ਪਰਿਵਾਰ, ਦਲੀਪ ਸਿੰਘ ਧਾਲੀਵਾਲ ਅੜੈਚਾਂ, ਪਾਲ ਸਿੰਘ ਧਾਲੀਵਾਲ ਤੇ ਪਰਿਵਾਰ, ਹਰਦੀਪ ਸਿੰਘ ਜੌਨ ਧਾਲੀਵਾਲ, ਪਰਮਿੰਦਰ ਸਿੰਘ ਸੰਧੂ (ਸੁੱਖੇ ਵਾਲਾ), ਬਲਜਿੰਦਰ ਸਿੰਘ ਧਾਲੀਵਾਲ (ਬੱਧਨੀ ਕਲਾਂ), ਮਾਸਟਰ ਮਨਜੀਤ ਸਿੰਘ ਦਿਓਲ (ਡਾਂਗੋ), ਜਸਵਿੰਦਰ ਸਿੰਘ ਸੋਹਲ (ਗੋਗੋਵਾਣੀ), ਹਰਜੀਤ ਸਿੰਘ ਬਰਾੜ (ਮੀਆਂਵਾਲਾ ਕਲਾਂ), ਕੁਲਦੀਪ ਸਿੰਘ ਬਰਾੜ, ਦਰਸ਼ ਪ੍ਰੀਤ ਸਿੰਘ ਮਾਂਗਟ ਹਾਜਰ ਸਨ| ਅੰਤ ਵਿੱਚ, ਗੁਰਜੰਟ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

