ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਪੰਜਾਬ ਚੈਪਟਰ ਦੀ ਮੀਟਿੰਗ ਸ. ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਤੋਂ ਦਾਖਾ, ਬਾਵਾ, ਢਿੱਲੋ ਵਿਸ਼ੇਸ਼ ਤੌਰ ‘ਤੇ ਪਹੁੰਚੇ-
ਲੁਧਿਆਣਾ/ ਮੁੱਲਾਂਪੁਰ ਦਾਖਾ, 11 ਅਗਸਤ – ਇੰਡੀਅਨ ਓਵਰਸੀਜ਼ ਕਾਂਗਰਸ ਪੰਜਾਬ ਚੈਪਟਰ ਦੀ ਵਿਸ਼ੇਸ਼ ਮੀਟਿੰਗ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪੈਲਸ ਆਫ ਏਸ਼ੀਆ ਨਿਊਜਰਸੀ ਅਮਰੀਕਾ ਵਿਖੇ ਹੋਈ ਜਿਸ ਵਿੱਚ ਮੁੱਖ ਤੌਰ ‘ਤੇ ਪੰਜਾਬ ਤੋਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਦੇ ਕੋਆਰਡੀਨੇਟਰ ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ, ਰਿਟਾ. ਏ.ਡੀ.ਜੀ.ਪੀ ਪ੍ਰਧਾਨ ਗੁਰਿੰਦਰ ਸਿੰਘ ਢਿੱਲੋਂ ਐਕਸ ਸਰਵਿਸਮੈਨ ਹਾਜ਼ਰ ਹੋਏ।
ਇਸ ਸਮੇਂ ਉਪਰੋਕਤ ਨੇਤਾਵਾਂ ਨੇ ਕਿਹਾ ਕਿ ਵੱਡੀਆਂ ਕੁਰਬਾਨੀਆਂ ਦੇ ਕੇ ਭਾਰਤ ਅੰਦਰ ਸਥਾਪਿਤ ਕੀਤੇ ਲੋਕਤੰਤਰ ਨੂੰ ਸੱਤਾਧਾਰੀ ਪਾਰਟੀਆਂ ਕਲੰਕਿਤ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਜੋ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ, ਉਹਨਾਂ ਵੱਲੋਂ ਚੋਣ ਕਮਿਸ਼ਨ ਨੂੰ ਚੋਣਾਂ ਦੀ ਪ੍ਰਕਿਰਿਆ ਅੰਦਰ ਕੀਤੀਆਂ ਧਾਂਦਲੀਆਂ ਸਬੰਧੀ ਉਠਾਏ ਸਵਾਲਾਂ ‘ਤੇ ਭਾਜਪਾ ਦੇ ਉੱਚ ਨੇਤਾ ਅਤੇ ਚੋਣ ਕਮਿਸ਼ਨ ਕਿਉਂ ਦੰਦਾਂ ਵਿੱਚ ਜੀਭ ਲਈ ਬੈਠੇ ਹਨ..? ਜੇਕਰ ਦਮ ਹੈ ਜਾਂ ਸੱਚਾਈ ਹੈ ਤਾਂ ਰਾਹੁਲ ਗਾਂਧੀ ਵੱਲੋਂ ਸੱਚਾਈ, ਸਾਹਸ, ਸਪਸ਼ਟਤਾ ਨਾਲ ਪੂਰੇ ਵਿਸ਼ਵ ਵਿੱਚ ਉਠਾਏ ਮੁੱਦੇ ‘ਤੇ ਅੱਗੇ ਆਉਣ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਰਾਹੀਂ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ 3700 ਕਿਲੋਮੀਟਰ ਦੀ ਯਾਤਰਾ ਕਰਕੇ ਇਤਿਹਾਸ ਰਚਿਆ ਹੈ ਜਿਸ ‘ਤੇ ਹਰ ਭਾਰਤੀ ਨੂੰ ਮਾਣ ਹੈ। ਉਹਨਾਂ ਇਸ ਸਮੇਂ ਪੰਜਾਬ ਵਿੱਚ ‘ਆਪ’ ਪਾਰਟੀ ਦੀ ਸਰਕਾਰ ਵੱਲੋਂ ਲੈਂਡ ਪੂਲਿੰਗ ਰਾਹੀਂ ਕਿਸਾਨਾਂ ਦੀ 65000 ਏਕੜ ਜਮੀਨ ਹਥਿਆਉਣ ਦੇ ਜੋ ਹੱਥਕੰਡੇ ਅਪਣਾਏ ਜਾ ਰਹੇ ਹਨ ਉਸ ਤੋਂ ਦੇਸ਼ ਵਿਦੇਸ਼ ਵਿੱਚ ਬੈਠਾ ਹਰ ਪੰਜਾਬੀ ਚਿੰਤਿਤ ਹੈ। ਇਸ ਸਮੇਂ ਪੰਜਾਬ ਚੈਪਟਰ ਦੇ ਅਹੁਦੇਦਾਰਾਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਜੇਕਰ ਇਹ ਨੋਟੀਫਿਕੇਸ਼ਨ ਵਾਪਸ ਨਾ ਲਿਆ ਗਿਆ ਤਾਂ ਅਸੀਂ ਵੀ ਜਹਾਜ ਭਰ ਕੇ ਪੰਜਾਬ ਆਵਾਂਗੇ ਅਤੇ ਕਿਸਾਨਾਂ ਦੀਆਂ ਜਮੀਨਾਂ ਬਚਾਉਣ ਲਈ ਸੜਕਾਂ ‘ਤੇ ਉਤਰਾਂਗੇ। ਉਨ੍ਹਾਂ ਇਸ ਸਮੇਂ ਮਾਣਯੋਗ ਹਾਈਕੋਰਟ ਵੱਲੋਂ ਲਗਾਈ ਰੋਕ ‘ਤੇ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਆਸ ਕੀਤੀ ਕਿ ਅਦਾਲਤ ਹੀ ਕਿਸਾਨਾਂ ਨੂੰ ਰਾਹਤ ਦੇਵੇਗੀ। ਉਹਨਾਂ ਪੰਜਾਬ ਸਰਕਾਰ ਦੇ ਕਿਸਾਨ ਮਾਰੂ ਮਨਸੂਬਿਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ ਪੰਜਾਬ ਵਿੱਚ ਲਾਅ ਐਂਡ ਆਰਡਰ ਵਿੱਚ ਆਏ ਨਿਘਾਰ ਲਈ ਭਗਵੰਤ ਮਾਨ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਹਨਾਂ ਕਿਹਾ ਕਿ ਪੰਜਾਬ ਨੂੰ ਚੁਟਕਲੇ ਨਹੀਂ ਸਗੋਂ ਸੰਜੀਦਗੀ ਨਾਲ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਸਰਕਾਰ ਦੀ ਲੋੜ ਹੈ ਜੋ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ।
ਉਹਨਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਨੂੰ ਲਾਮਬੰਦ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੀ ਮਤਾ ਪਾ ਕੇ ਸ਼ਲਾਘਾ ਕੀਤੀ। ਇਸ ਸਮੇਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੀਤੀਆਂ ਸੰਵਿਧਾਨ ਬਚਾਓ ਰੈਲੀਆਂ ਦੀ ਵੀ ਪ੍ਰਸ਼ੰਸਾ ਕੀਤੀ ਗਈ। ਇਸ ਸਮੇਂ ਮੀਟਿੰਗ ਵਿੱਚ ਉੱਘੇ ਸਮਾਜਸੇਵੀ ਖੇਡ ਪ੍ਰਮੋਟਰ ਜੱਬਰ ਸਿੰਘ ਜਬਰਾ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਹਰਜੀਤ ਸਿੰਘ ਸਿੱਧੂ, ਸੁਨੀਲ ਬਜਾਜ, ਰਵੀ ਪੱਬੀਆਂ, ਵਿੱਕੀ ਗਿੱਲ ਯੂਥ ਨੇਤਾ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਸਿੰਘ ਦਿਓਲ, ਜਸਵਿੰਦਰ ਸਿੰਘ ਕੰਗ ਸਕੱਤਰ ਜਨਰਲ, ਮਨਪ੍ਰੀਤ ਚੀਮਾ ਵਾਈਸ ਪ੍ਰਧਾਨ, ਜੱਗੀ ਕਲਸੀਆਂ ਜਨਰਲ ਸੈਕਟਰੀ, ਸੁੱਖੀ ਸਿੱਧੂ ਮੁੱਖ ਸਲਾਹਕਾਰ, ਲਾਡੀ ਬਾਜਵਾ, ਗੁਰਮੇਲ ਮਾਨ, ਕਮਿੱਕਰ ਸਿੰਘ ਜੰਡੀ, ਕਸ਼ਮੀਰਾ ਸਿੰਘ, ਗੁਰਵਿੰਦਰ ਰਠੌਰ, ਕੁਲਦੀਪ ਕੁਲਾਰ, ਭੋਲਾ ਰਣਜੀਤ ਬੈਨੀਪਾਲ, ਮੇਜਰ ਸਿੰਘ ਢਿੱਲੋ ਸੀਨੀਅਰ ਵਾਈਸ ਪ੍ਰਧਾਨ ਆਦਿ ਹਾਜ਼ਰ ਸਨ।
