ਸੁਦਾਗਰ ਸਿੰਘ ਮੁੜ ਬਣੇ ਪ੍ਰਧਾਨ-
ਐਡਮਿੰਟਨ, (ਗੁਰਪ੍ਰੀਤ ਸਿੰਘ, ਸਤੀਸ਼ ਸਚਦੇਵਾ)-ਬੀਤੇ ਦਿਨ ਸ਼ਹਿਰ ਦੀ ਮਿੱਲਵੁਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਂਮੀ ਰਿਟਾਇਰਡ ਐਡਮਿੰਟਨ (ਅਲਬਰਟਾ) ਵਲੋਂ ਨਵੀਂ ਕਮੇਟੀ 2025-26 ਦੀ ਚੋਣ ਸਰਬਸੰਮਤੀ ਹੋਈ, ਜਿਸ ਵਿਚ ਸ ਸੁਦਾਗਰ ਸਿੰਘ ਸਰਬਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਉਪ ਪ੍ਰਧਾਨ ਸ੍ਰੀ ਕਿਸ਼ਨ ਜੌਹਨ, ਸੈਕਟਰੀ ਸ: ਸੁਖਦੇਵ ਸਿੰਘ ਬੈਨੀਪਾਲ, ਜੁਆਇੰਟ ਸੈਕਟਰੀ ਸ: ਕੁਲਵੰਤ ਸਿੰਘ ਕਾਲੜਾ, ਕੈਸ਼ੀਅਰ ਸ: ਅਮਰਜੀਤ ਸਿੰਘ ਵਿਰਦੀ, ਸਹਾਇਕ ਖਜ਼ਾਨਚੀ ਸ: ਮਹਿੰਦਰ ਸਿੰਘ ਸੰਧੂ, ਡਾਇਰੈਕਟਰ ਸ: ਦਿਲਬਾਗ ਸਿੰਘ ਰਾਏ, ਸ: ਗੁਰਮੇਹਰ ਸਿੰਘ ਰੰਧਾਵਾ, ਸ: ਬਸੰਤ ਸਿੰਘ ਬੋਪਾਰਾਏ ਚੁਣੇ ਗਏ।
ਜ਼ਿਕਰਯੋਗ 1983 ਤੋਂ ਹੋਂਦ ਵਿੱਚ ਆਈ ਇਸ ਸੰਸਥਾ ‘ਚ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਦੀ ਚੋਣ ਸਰਬਸੰਮਤੀ ਨਾਲ ਹੁੰਦੀ ਆਈ ਹੈ। ਜਿਸਦਾ ਸਿਹਰਾ ਸੂਝਵਾਨ ਮੈਂਬਰਾਂ ਨੂੰ ਜਾਂਦਾ ਹੈ। ਸਮੂਹ ਮੈਂਬਰਾਂ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਮੁਬਾਰਕਬਾਦ ਦਿੱਤੀ ।
