ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਸ਼ਹਿਰ ਦੇ 2353 ਪੀਅਰਡਨਵਿਲ
ਰੋਡ ਵਿਖੇ ਰੈਕ ਸਿਟੀ ਬਿਲੀਅਰਡ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਜਸਕਰਨ ਬਰਾੜ ਤੇ ਰਿੱਕੀ ਧਾਲੀਵਾਲ ਦੇ ਸਾਂਝੇ ਉਦਮ ਨਾਲ ਲਗਪਗ 12 ਬਿਲੀਅਰਡ ਟੇਬਲ ਤੇ 50-60 ਮਹਿਮਾਨਾਂ ਦੇ ਪਾ੍ਰਟੀ ਹਾਲ ਵਾਲੇ ਰੈਕ ਸਿਟੀ ਦੀ ਗਰੈਂਡ ਓਪਨਿੰਗ ਮੌਕੇ ਵੱਡੀ ਗਿਣਤੀ ਵਿਚ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ ਤੇ ਨਵੇਂ ਬਿਜਨਸ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਿੱਕੀ ਧਾਲੀਵਾਲ ਨੇ ਦੱਸਿਆ ਕਿ ਰੈਕ ਸਿਟੀ ਬਿਲੀਅਰਡਜ਼ ਦੀ ਮੈਂਬਰਸ਼ਿਪ ਲਈ ਵਿਸ਼ੇਸ਼ ਛੋਟਾਂ ਰੱਖੀਆਂ ਗਈਆਂ ਹਨ। ਇਕ ਸਾਲ ਦੀ ਮੈਂਬਰਸ਼ਿਪ 400 ਡਾਲਰ ਰੱਖੀ ਗਈ ਹੈ। ਫੁੱਲ ਪੇਮੈਂਟ ਨਾਲ ਐਡਮਿਨ ਫੀਸ ਦੀ ਛੋਟ ਹੋਵੇਗੀ। ਮੈਂਬਰ ਲਈ ਪ੍ਰਤੀ ਘੰਟਾ ਗੇਮ ਦੀ ਫੀਸ 18 ਡਾਲਰ ਹੋਵੇਗੀ ਜਦੋਂਕਿ ਨਾਨ-ਮੈਂਬਰ ਲਈ ਇਹ ਫੀਸ 22 ਡਾਲਰ ਪ੍ਰਤੀ ਘੰਟਾ ਹੈ। ਉਹਨਾਂ ਦੱਸਿਆ ਕਿ ਇਸ ਮਨੋਰੰਜਨ ਗੇਮ ਲਈ ਅਤੇ ਪਾਰਟੀ ਵਗੈਰਾ ਲਈ ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-859-2624 ਤੇ ਸੰਪਰਕ ਕੀਤਾ ਜਾ ਸਕਦਾ ਹੈ।







