ਐਬਸਫੋਰਡ-ਗਿੱਲ ਪਰਿਵਾਰ ਵਲੋਂ ਭੇਜੀ ਗਈ ਸੂਚਨਾ ਮੁਤਾਬਿਕ ਮਾਤਾ ਹਰਜੀਤ ਕੌਰ ਗਿੱਲ ਸੁਪਤਨੀ ਮਾਸਟਰ ਜਸਵੰਤ ਸਿੰਘ ਗਿੱਲ, ਪਿਛਲਾ ਪਿੰਡ ਕਾਲਸਾ ਜ਼ਿਲ੍ਹਾ ਲੁਧਿਆਣਾ, ਵਾਹਿਗੁਰੂ ਵੱਲੋਂ ਬਖਸ਼ੀ ਸਾਹਾਂ ਦੀ ਪੂੰਜੀ ਭੋਗ ਕੇ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ 82 ਵਰ੍ਹਿਆਂ ਦੇ ਸਨ। ਉਹ ਪਿਛਲੇ 32 ਸਾਲ ਤੋਂ ਕੈਨੇਡਾ ‘ਚ ਰਹਿ ਰਹੇ ਸਨ।
ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 16 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12.30 ਵਜੇ 2061 ਰਿਵਰਸਾਈਡ ਰੋਡ ਐਬਟਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ 32086 ਮਿਸ਼ਨ ਵਿਖੇ ਬਾਅਦ ਦੁਪਹਿਰ 2 ਵਜੇ ਹੋਵੇਗੀ। ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 604-832-2564 ਤੇ ਸੰਪਰਕ ਕੀਤਾ ਜਾ ਸਕਦਾ ਹੈ।
