Mar 7, 2026

ਸਰੀ –  ਕੈਨੇਡਾ ਦੇ ਉੱਘੇ ਕਾਰੋਬਾਰੀ ਤੇ ਪੰਜਾਬ ਭਵਨ ਦੇ ਨਿਰਮਾਤਾ ਸ੍ਰੀ ਸੁੱਖੀ ਬਾਠ ਵੱਲੋਂ ਕੈਨੇਡਾ ਦੌਰੇ ਤੇ ਪੁੱਜੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਦਾ ਸਰੀ ਸਥਿਤ ਆਪਣੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ ।ਇਸ ਮੌਕੇ ਤੇ ਉਘੇ ਕਾਰੋਬਾਰੀ ਸ੍ਰੀ ਰਾਜ ਕਮਲ, ਸ੍ਰੀ ਅੰਮ੍ਰਿਤਪਾਲ ਸਿੰਘ, ਪ੍ਰੋਫੈਸਰ ਦਮਨ ਪ੍ਰੀਤ ਸਿੰਘ ਡਗਲਸ ਕਾਲਜ, ਸੁਰਿੰਦਰ ਢਿੱਲੋ, ਗਗਨ ਪ੍ਰੀਤ ਸਿੰਘ ਫਾਈਨੈਸ ਸੈਕਰੇਟਰੀ ਕੈਂਬਰਿਜ ਸਕੂਲ ਮੋਗਾ ਅਤੇ ਮਾਸਟਰ ਅਰਜਨ ਵੀਰ ਸਿੰਘ ਬਾਠ ਹਾਜ਼ਰ ਸਨ ।ਸੁੱਖੀ ਬਾਠ ਜੀ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹਨ।  ਉਹ ਹੁਣ ਤੱਕ ਛੋਟੇ ਬੱਚਿਆਂ ਦੀਆਂ 72 ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕੇ ਹਨ ਅਤੇ ਹੋਰ ਕਰ ਰਹੇ ਹਨ ।ਉਨਾਂ ਨੇ ਸਰੀ ਵਿਖੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਪੰਜਾਬ ਭਵਨ ਬਣਾਇਆ ਹੋਇਆ ਹੈ ਜਿਸ ਵਿੱਚ ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਵਿਦਵਾਨਾਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ । ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਉਥੇ ਲਗਾਤਾਰ ਸਮਾਗਮ ਕਰਵਾਉਂਦੇ ਹਨ।ਦਵਿੰਦਰ ਪਾਲ ਸਿੰਘ ਅਤੇ ਪਰਮਪਾਲ ਸਿੰਘ ਨੇ ਸੁੱਖੀ ਬਾਠ  ਦਾ ਧੰਨਵਾਦ ਕੀਤਾ ਅਤੇ ਮੋਗਾ ਆਉਣ ਦਾ ਸੱਦਾ ਵੀ ਦਿੱਤਾ। ਇਹ ਪ੍ਰੋਗਰਾਮ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਮੋਗਾ ਤੇ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੇ ਪ੍ਰੈਜੀਡੈਂਟ, ਸਟੇਟ ਐਵਾਰਡੀ ਦਵਿੰਦਰ ਪਾਲ ਸਿੰਘ ਦੇ ਉੱਦਮ ਨਾਲ ਸੰਭਵ ਹੋਇਆ।