Mar 7, 2026

ਸਰ੍ਹੀ ( ਰੂਪਿੰਦਰ ਖਹਿਰਾ ਰੂਪੀ) – ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ ਸੀਨੀਅਰ ਸਿਟੀਜ਼ਨ  ਸੇਂਟਰ ਵਿਖੇ ਹੋਈ । ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਲੇਖਕ (ਮਹਾਨ ਕੋਸ਼) ਦੇ ਰਚੇਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਜਨਮ ਦਿਨ ਨੂੰ ਸਮਰਪਿਤ ਰਹੀ ਅਤੇ ਉੱਭਰਦੇ ਸ਼ਾਇਰ  ਵੀਤ ਬਾਦਸ਼ਾਹਪੁਰੀ ਦੀ ਪੁਸਤਕ “ ਸਵੇਰਾ ਦੂਰ ਨਹੀਂ” (ਕਾਵਿ ਸੰਗ੍ਰਿਹ) ਲੋਕ ਅਰਪਣ ਕੀਤੀ ਗਈ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ ਅਤੇ ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖੂਬੀ ਨਿਭਾਈ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ  ,ਬਿਕੱਰ ਸਿੰਘ ਖੋਸਾ ਅਤੇ ਲੇਖਕ ਵੀਤ ਬਾਦ ਸ਼ਾਹਪੁਰੀ ਸਟੇਜ ਤੇ ਸੁਸ਼ੋਭਿਤ ਹੋਏ ।

ਸ਼ਾਇਰ ਵੀਤ ਬਾਦਸ਼ਾਹ ਪੁਰੀ ਦੀ ਪੁਸਤਕ “ ਸਵੇਰਾ ਦੂਰ ਨਹੀ” ਬਾਰੇ ਸੰਖੇਪ ਸਹਿਤ ਪਰਚੇ ਪ੍ਰਿਤਪਾਲ ਗਿੱਲ, ਦਰਸ਼ਨ ਸਿੰਘ ਸੰਘਾ ਅਤੇ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਵੱਲੋਂ ਪੜ੍ਹੇ ਗਏ । ਉਪਰੰਤ ਬੋਰਡ ਮੈਂਬਰ,  ਆਏ ਮਹਿਮਾਨਾਂ ਦੀ ਹਾਜ਼ਰੀ ਵਿੱਚ ਤਾੜੀਆਂ ਦੀ ਗੂੰਜ ਵਿੱਚ ਲੇਖਕ ਦੀ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ ।  ਲੇਖਕ ਵੀਤ ਬਾਦਸ਼ਾਹ ਪੁਰੀ ਵੱਲੋਂ ਆਪਣੀ ਪੁਸਤਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ । ਸਭਾ ਵੱਲੋਂ ਲੇਖਕ ਵੀਤ ਬਾਦਸ਼ਾਹ ਪੁਰੀ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬੋਰਡ ਮੈਂਬਰਾਂ ਤੋਂ ਇਲਾਵਾ ਚਰਨ ਵਿਰਦੀ, ਕੇਸਰ ਸਿੰਘ ਕੂਨਰ, ਸੁਖਦੇਵ ਸਿੰਘ ਦਰਦੀ, ਡਾ: ਪ੍ਰਿਥੀਪਾਲ ਸਿੰਘ ਸੋਹੀ, ਹਰਚੰਦ ਸਿੰਘ ਗਿੱਲ, ਅਵਤਾਰ  ਸਿੰਘ ਢਿੱਲੋਂ, ਬਿਕੱਰ ਸਿੰਘ ਖੋਸਾ ,ਕੁਵਿੰਦਰ ਚਾਂਦ ਅਤੇ ਇੰਦਰਜੀਤ ਸਿੰਘ ਧਾਮੀ ਸ਼ਾਮਿਲ ਹੋਏ । ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ ਨੇ ਲੇਖਕ ਦੀ ਰਚਨਾ ਤਰਨੁੰਮ ਵਿੱਚ ਸਾਂਝੀ ਕਰਕੇ ਮਾਹੌਲ ਨੂੰ ਸੁਰਮਈ ਬਣਾਇਆ ।
ਕਵੀ ਦਰਬਾਰ ਵਿੱਚ ਕਵਿਤਾਵਾਂ ਅਤੇ ਵਿਚਾਰ ਪੇਸ਼ ਕਰਨ ਦੀ ਸੂਚੀ ਇਸ ਪ੍ਰਕਾਰ ਹੈ :-ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ, ਪਲਵਿੰਦਰ ਸਿੰਘ ਰੰਧਾਵਾ, ਗੁਰਮੀਤ ਸਿੰਘ ਕਾਲਕਟ, ਕੇਸਰ ਸਿੰਘ ਕੂਨਰ,   ਇੰਦਰਪਾਲ ਸਿੰਘ ਸੰਧੂ, ਦਰਸ਼ਨ ਸਿੰਘ ਉਪਲ, ਹਰਚੰਦ ਸਿੰਘ ਗਿੱਲ, ਡਾ : ਦਵਿੰਦਰ ਕੌਰ ( ਕਾਨ੍ਹ ਸਿੰਘ ਨਾਭਾ ਬਾਰੇ ਵਿਚਾਰ),ਇੰਦਰਜੀਤ ਸਿੰਘ ਧਾਮੀ, ਦਰਸ਼ਨ ਸਿੰਘ ਦੁਸਾਂਝ, ਅਮਰੀਕ ਸਿੰਘ ਲੇਲ੍ਹ, ਅਜਮੇਰ ਸਿੰਘ ਢਿੱਲੋਂ, ਮਨਜੀਤ ਸਿੰਘ ਮੱਲਾ, ਡਾ : ਪ੍ਰਿਥੀਪਾਲ ਸਿੰਘ ਸੋਹੀ, ਬਿਕੱਰ ਸਿੰਘ ਖੋਸਾ, ਮਨਜੀਤ ਸਿੰਘ ਮੱਲਾ, ਦਰਸ਼ਨ ਸਿੰਘ ਸੰਘਾ, ਪ੍ਰਿਤਪਾਲ ਗਿੱਲ, ਅਵਤਾਰ ਸਿੰਘ ਢਿੱਲੋਂ ,ਵੀਤ ਬਾਦ ਸ਼ਾਹਪੁਰੀ ਸ਼ਾਮਿਲ ਹੋਏ ।
ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਸਮਾਗਮ ਨੂੰ ਸਮੇਟਿਆ ਗਿਆ ।