Mar 7, 2026

ਸਰੀ ( ਦੇ ਪ੍ਰ ਬਿ)- – ਬੀਤੇ ਦਿਨੀਂ ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ ਤੇ ਅੰਮ੍ਰਿਤ ਹੇਅਰ ਸਰੀ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਉਪਰੰਤ ਏਸ ਇੰਸੋਰੈਂਸ ਦੇ ਸਕਾਟ ਰੋਡ ਸਥਿਤ ਦਫਤਰ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਉਹਨਾਂ ਦਾ ਸ ਹਰਮੀਤ ਸਿੰਘ ਖੁੱਡੀਆਂ, ਬਲਜਿੰਦਰ ਸਿੰਘ ਸੰਘਾ, ਚਰਨਜੀਤ ਸਿੰਘ ਤੇ ਜਸਵਿੰਦਰ ਸਿੰਘ ਬਾਜਵਾ ਨੇ ਸਵਾਗਤ ਕੀਤਾ ਤੇ ਏਸ ਇੰਸੋਰੈਂਸ ਦੇ ਦਫਤਰ ਵਿਖੇ ਪੁੱਜਣ ਤੇ ਧੰਨਵਾਦ ਕੀਤਾ। ਕੰਸਰਵੇਟਿਵ ਐਮ ਪੀਜ਼ ਨੇ ਬਲਜਿੰਦਰ ਸੰਘਾ, ਹਰਮੀਤ ਸਿੰਘ ਖੁੱਡੀਆਂ ਤੇ ਹੋਰ ਦੋਸਤਾਂ ਵਲੋਂ ਮਿਲਕੇ ਸ਼ੁਰੂ ਕੀਤੇ ਇਸ ਨਵੇਂ ਬਿਜਨੈਸ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਿਕਸ ਦੇ ਡਾਇਰੈਕਟਰ ਸ ਇੰਦਰਜੀਤ ਸਿੰਘ ਹੁੰਦਲ ਤੇ  ਸ ਕਰਤਾਰ ਸਿੰਘ ਢਿੱਲੋਂ ਵੀ ਹਾਜ਼ਰ ਸਨ।