ਸਰੀ- ਬੀਤੇ ਦਿਨੀ ਸਰੀ ਨਿਵਾਸੀ ਸ ਅੰਤਰ ਸਿੰਘ ਅਤੇ ਸ੍ਰੀਮਤੀ ਜਤਿੰਦਰ ਕੌਰ ਦੀ ਸਪੁੱਤਰੀ ਜਸਨੀਤ ਕੌਰ ਦਾ ਸ਼ੁਭ ਆਨੰਦ ਕਾਰਜ ਕਾਕਾ ਕਰਨਬੀਰ ਸਿੰਘ (ਸਪੁੱਤਰ ਸ ਜਸਬੀਰ ਸਿੰਘ ਤੇ ਸ੍ਰੀਮਤੀ ਜਸਵਿੰਦਰ ਕੌਰ) ਨਾਲ ਪੁਰਨ ਗੁਰਮਰਿਯਾਦਾ ਅਨੁਸਾਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਤੇ ਭਾਈਚਾਰਕ ਸਾਂਝ ਵਾਲੇ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਉਘੇ ਸਮਾਜਿਕ ਕਾਰਕੁੰਨ ਸੁਖਪਾਲ ਸਿੰਘ ਲਾਡੀ ਸੰਧੂ ਦੀ ਭਾਣਜੀ ਦੇ ਇਸ ਵਿਆਹ ਸਮਾਗਮ ਦੌਰਾਨ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਟੋਰਾਂਟੋ ਤੋਂ ਰੰਗਲਾ ਪੰਜਾਬ ਰੇਡੀਓ ਐਂਡ ਟੀਵੀ ਦੇ ਸੰਚਾਲਕ ਤੇ ਉਘੇ ਪੱਤਰਕਾਰ ਦਿਲਬਾਗ ਸਿੰਘ ਚਾਵਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਵਿਆਹ ਸਮਾਗਮ ਤੋਂ ਪਹਿਲਾਂ ਡੈਲਟਾ ਗੋਲਫ ਕਲੱਬ ਵਿਖੇ ਸ਼ਾਨਦਾਰ ਪ੍ਰੀ ਵੈਡਿੰਗ ਪਾਰਟੀ ਵੀ ਕੀਤੀ ਗਈ।






