Mar 7, 2026
ਐਡਮਿੰਟਨ (ਸਤੀਸ਼ ਸਚਦੇਵਾ, ਗੁਰਪ੍ਰੀਤ ਸਿੰਘ)- ਮਿੱਲਵੁਡ ਕਲਚਰਲ ਸੀਨੀਅਰ ਸੁਸਾਇਟੀ ਐਡਮਿੰਟਨ (ਅਲਬਰਟਾ) ਵਿਖੇ “ਜੱਗ ਜਿਉਂਦਿਆਂ ਦੇ ਮੇਲੇ” ਪ੍ਰੋਗਰਾਮ 6 ਸਤੰਬਰ 2025 ਨੂੰ ਸ਼ਨਿੱਚਰਵਾਰ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਪ੍ਰਧਾਨ ਸ: ਸੁਦਾਗਰ ਸਿੰਘ ਨੇ ਦੱਸਿਆ ਕਿ 42 ਸਾਲ ਪਹਿਲਾਂ ਇਹ ਮਿੱਲਵੁਡ ਕਲਚਰਲ ਸੀਨੀਅਰ ਸੁਸਾਇਟੀ ਹੋਂਦ ਵਿੱਚ ਆਈ ਸੀ ਜਿਸ ਦੇ 450 ਦੇ ਕਰੀਬ ਮੈਂਬਰ ਹਨ। ਕੋਈ ਵੀ ਪੀ ਆਰ ਵਿਅਕਤੀ ਇਸ ਦੀ ਲਾਈਫ ਮੈਂਬਰਸ਼ਿੱਪ, ਸਾਲਾਨਾ ਮੈਂਬਰਸ਼ਿਪ ਲੈ ਸਕਦਾ ਹੈ। ਵੱਖ-ਵੱਖ ਦੇਸ਼ਾਂ, ਪੰਜਾਬ ਤੋਂ ਵਿਦਿਆਰਥੀ ਵਿੱਦਿਆ ਪ੍ਰਾਪਤੀ ਲਈ ਆਉਂਦੇ ਹਨ ਤੇ ਇੱਥੋਂ ਦੇ ਹੋ ਕੇ ਰਹਿ ਜਾਂਦੇ ਹਨ, ਪਿੱਛੇ ਉਨ੍ਹਾਂ ਦੇ ਮਾਪੇ ਵੀ ਆ ਜਾਂਦੇ ਹਨ। ਇਸ ਸੰਸਥਾ ਵਿੱਚ ਉਹ ਤਾਸ਼, ਟੇਬਲ ਪੂਲ, ਲਾਇਬ੍ਰੇਰੀ, ਜਿੰਮ ਦਾ ਆਨੰਦ ਮਾਣ ਕੇ ਆਪਣਾ ਮਨ ਪ੍ਰਚਾਵਾ ਕਰਦੇ ਹਨ । ਜ਼ਿਆਦਾਤਰ ਸਤੰਬਰ, ਅਕਤੂਬਰ, ਨਵੰਬਰ ਦੇ ਮਹੀਨੇ ਵਿੱਚ ਆਪਣੀ ਵਤਨ ਵਾਪਸੀ ਕਰਦੇ ਹਨ ਅਤੇ ਮਾਰਚ , ਅਪ੍ਰੈਲ , ਮਈ ਵਿੱਚ ਮੁੜ੍ਹਦੇ ਹਨ। ਉਨ੍ਹਾਂ ਨੂੰ ਜਾਣ ਲੱਗਿਆਂ ਤੰਦਰੁਸਤੀ, ਨਰੋਈ ਸਿਹਤ ਦੀ ਕਾਮਨਾ ਕਰਦਿਆਂ ਇਸ ਸੰਸਥਾ ਵਿੱਚ 6 ਸਤੰਬਰ ਨੂੰ “ਜੱਗ ਜਿਉਂਦਿਆਂ ਦੇ ਮੇਲੇ” ਪ੍ਰੋਗਰਾਮ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਉਨ੍ਹਾਂ ਨਾਲ਼ ਫੋਨ ਨੰਬਰ 780-906-7545 ਤੇ ਸੰਪਰਕ ਕੀਤਾ ਜਾ ਸਕਦਾ ਹੈ ।