* ਨਾਮਵਰ ਕਲਾਕਾਰਾਂ ਬਲਕਾਰ ਸਿੱਧੂ, ਸਤਵਿੰਦਰ ਬਿੱਟੀ, ਸੁਖੀ ਬਰਾੜ, ਜੱਸੀ ਸੋਹਲ ਤੋਂ ਇਲਾਵਾ ਹੋਰਾਂ ਨੇ ਰੰਗ ਬੰਨ੍ਹਿਆ-
* 11 ਸਾਲਾ ਸਮਰਪਣ ਸਿੰਘ ਨੇ “ਜਿਊਣਾ ਮੋੜ” ਗਾ ਕੇ ਵਾਹ ਵਾਹ ਖੱਟੀ –
ਐਡਮਿੰਟਨ (ਗੁਰਪ੍ਰੀਤ ਸਿੰਘ, ਬਲਵਿੰਦਰ ਬਾਲਮ)-ਕੈਨੇਡੀਅਨ ਮੋਜੈਕ ਆਰਟਿਸਟ ਐਸੋਸੀਏਸ਼ਨ ਆਫ ਐਡਮਿੰਟਨ, ਪੰਜਾਬ ਯੂਨਾਈਟਿਡ ਐਂਡ ਹੈਰੀਟੇਜ ਐਸ਼ੋਸੀਏਸ਼ਨ ਅਤੇ ਉਪਲ ਟਰੱਕਿੰਗ ਲਿਮਟਿਡ ਵੱਲੋਂ ਫ੍ਰੀ ’13ਵਾਂ ਮੇਲਾ ਪੰਜਾਬੀਆਂ ਦਾ’ ਜੋ ਕਿ ਇਸ ਵਾਰ ਵਿਸ਼ਵ ਪ੍ਰਸਿੱਧ ਦੌੜਾਕ ਸ: ਫੌਜਾ ਸਿੰਘ ਅਤੇ ਪ੍ਰਸਿੱਧ ਨਾਵਲਕਾਰ ਗਿਆਨੀ ਕੇਸਰ ਸਿੰਘ ਦੀ ਯਾਦ ਨੂੰ ਸਮਰਪਿਤ ਸੀ, ਐਡਮਿੰਟਨ ਦੀ 50 ਸਟਰੀਟ, ਐਲਰਸਲੀ ਰੋਡ ‘ਤੇ ਸਥਿਤ ਪੂਸ਼ਾ ਗਰਾਊਂਡ ਵਿਖੇ ਕਰਵਾਇਆ ਗਿਆ।
ਮੇਲੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਬਲਕਾਰ ਸਿੱਧੂ, ਸਤਵਿੰਦਰ ਬਿੱਟੀ, ਉਪਿੰਦਰ ਮਠਾਰੂ, ਜੱਸੀ ਸੋਹਲ, ਸੁੱਖੀ ਬਰਾੜ, ਦੋ ਗਾਣਾ ਜੋੜੀ ਹਰਦੀਪ ਸਿੱਧੂ ਤੇ ਪਰਵੀਨ ਦਰਦੀ, ਪ੍ਰੀਤ ਬਰਾੜ, ਕਮਲ ਬਰਾੜ, ਭੁਪਿੰਦਰਪਾਲ ਸਿੰਘ ਰੰਧਾਵਾ, ਸਿੰਘ ਹਰਜੋਤ, ਸਿਮਰਨ ਸਹੋਤਾ, ਗੁਰਇਕਬਾਲ ਬਰਾੜ, ਐਸ. ਰਿਸ਼ੀ, ਸਾਹਿਲ ਸੂਚ, ਰੂਬੀ ਮਦਹੋਕ, ਦਸ਼ਵੀ ਅਦਹੋਕ, ਸਮਰਪਨ ਅਤੇ ਤਾਇਆ ਬੰਤਾ ਨੇ ਅਪਣੀ-ਅਪਣੀ ਗਾਇਨ ਕਲਾ ਦੇ ਜ਼ਰੀਏ ਲੋਕਾਂ ਨੂੰ ਅਪਣੀ ਮਿਕਨਾਤੀਸੀ ਆਵਾਜ਼ ਨਾਲ ਬੰਨੀ ਰੱਖਿਆ।
ਅਰਦਾਸ ਉਪਰੰਤ ਸ਼ੂਰੁ ਹੋਏ ਮੇਲੇ ਦੀ ਸ਼ੁਰੂਆਤ ਦੌਰਾਨ ਉਪਿੰਦਰ ਸਿੰਘ ਮਠਾਰੂ ਤੇ ਭੁਪਿੰਦਰਪਾਲ ਸਿੰਘ ਰੰਧਾਵਾ ਦੇ ਗੀਤ “ਜਿਹਨਾਂ ਸਕੂਲਾਂ ਵਿੱਚ ਲਗੇ ਫੀਸ ਸਿਰਾਂ ਦੀ, ਉਹਨਾਂ ਸਕੂਲਾਂ ਵਿੱਚ ਪੜੇ ਖਾਲਸਾ” ਨਾਲ ਹੋਈ। ਉਨ੍ਹਾਂ ਤੋਂ ਬਾਅਦ 11 ਸਾਲਾ ਦੇ ਸਮਰਪਣ ਸਿੰਘ ਨੇ ਜੋਸ਼ੀਲੇ ਅੰਦਾਜ਼ ਵਿੱਚ “ਜਿਊਣਾ ਮੌੜ” ਗੀਤ ਸੁਣਾ ਕੇ ਮੇਲੇ ‘ਚ ਆਪਣੀ ਛਾਪ ਛੱਡੀ ਤੇ ਖੂਬ ਵਾਹ-ਵਾਹ ਖੱਟੀ। ਫਿਰ ਬਠਿੰਡਾ ਦੇ ਪਿੰਡ ਮਹਿਮਾਸਰਜਾ ਦੇ ਗੁਰਇਕਬਾਲ ਸਿੰਘ ਬਰਾੜ ਨੇ ਗੀਤ “ਜੱਗਾ” ਗਾ ਕੇ ਖੂਬ ਵਾਹ ਵਾਹ ਖੱਟੀ। ਫਿਰ ਗੇਵਿਨ ਸਿੰਘ ਸੂਸ, ਬਲਜਿੰਦਰ ਸਿੰਘ, ਗੁਨਤਾਜਪ੍ਰੀਤ ਸਿੰਘ ਬੁੱਟਰ, ਗੁਰਵੀਨ ਕੌਰ ਸਿਧੂ, ਸੁਖ ਡੀਗੋਹ, ਸਾਹਿਲ ਸੂਚ, ਐਸ ਰਿਸ਼ੀ, ਕਿਰਸ਼ ਨੇ ਵੀ ਆਪਣੇ ਗੀਤਾਂ ਰਾਹੀਂ ਮੇਲੇ ਦਾ ਸਮਾਂ ਬੰਨ੍ਹਿਆ। ਹਾਸਰਸ ਕਲਾਕਾਰ ਤਾਇਆ ਬੰਤਾ ਨੇ ਵੀ ਆਪਣੀ ਹਾਜ਼ਰੀ ਰਾਹੀਂ ਖੂਬ ਹਸਾਇਆ।
ਇਹਨਾਂ ਤੋਂ ਬਾਅਦ ਗਾਇਕਾਂ ਸੁੱਖੀ ਬਰਾੜ ਨੇ ਵੀ ਰੌਣਕਾਂ ਲਾਈਆਂ। ਪ੍ਰਸਿੱਧ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਗੀਤ “ਦਸੀਂ ਕਲਗੀ ਵਾਲਿਆ ਵੇ’ ਤੋਂ ਸ਼ੁਰੂਆਤ ਕਰਕੇ ਫਿਰ ਆਪਣੇ ਮਕਬੂਲ ਗੀਤਾਂ ਰਾਹੀਂ ਮੇਲੇ ਚ ਸ਼ਾਮਲ ਮੁਟਿਆਰਾਂ ਨੂੰ ਖੂਬ ਨਚਾਇਆ। ਗਾਇਕ ਜੱਸੀ ਸੋਹਲ ਨੇ ਵੀ ਆਪਣੇ ਸਮੇਂ ਵਿਚ ਰਿਹ ਕੇ ਨੌਜਵਾਨਾਂ ‘ਚ ਆਪਣੀ ਗਾਇਕੀ ਦਾ ਅਸਰ ਛੱਡਿਆ। ਅੰਤ ਵਿੱਚ ਪੰਜਾਬੀ ਗਾਇਕ ਬਲਕਾਰ ਸਿੱਧੂ ਨੇ ਆਪਣੇ ਗੀਤਾਂ ਰਾਹੀਂ ਮੇਲੇ ਨੂੰ ਸਿਖਰਾਂ ‘ਤੇ ਪਹੁੰਚਾਇਆ।
ਸਾਰੇ ਗਾਇਕਾਂ ਦੇ ਨਾਲ ਸੰਗੀਤਕਾਰ ਵਜੋਂ ਸਾਜਾਂ ‘ਤੇ ਬਲਜੀਤ ਸਿੰਘ ਕਲਸੀ ਕੀਬੋਰਡ, ਰਿੰਟੂ ਚਾਹਲ ਕੀਬੋਰਡ, ਸੁਨੀਲ ਬੇਸ ਗਿਟਾਰ, ਗੁਰਸਿਮਰਨ ਪਨੇਸਰ ਮੈਨਲਡੋ, ਬੰਟੀ ਤਬਲਾਵਾਦਕ, ਰਿੱਕੀ ਪਰਸ਼ਾਦ ਢੋਲਕ, ਲਾਡੀ ਸਰੀ ਪੈਡ ਤੇ ਢੋਲੀ ਜੱਸ ਬਿਓਮਾਂਟ ਨੇ ਕਲਾਕਾਰਾਂ ਦਾ ਸਾਥ ਦਿੱਤਾ। ਸਟੇਜ ਸਕੱਤਰ ਦਾ ਸੰਚਾਲਨ ਲਾਡੀ ਸੂਸਾਂ ਵਾਲਾ ਨੇ ਬਾਖੂਬੀ ਨਿਭਾਇਆ।
ਮੇਲੇ ਦੇ ਮੁੱਖ ਪ੍ਰਬੰਧਕ ਉਪਿੰਦਰ ਮਠਾਰੂ, ਬਿੰਦਰ ਬਿਰਕ, , ਕੁਲਬੀਰ ਉੱਪਲ, ਹਰਜਿੰਦਰ ਸਿੰਘ ਢੇਸੀ, ਐਮ ਐਲ ਏ ਦੇਵ ਮਾਨ, ਸੰਦੀਪ ਪੰਧੇਰ, ਪੰਕਜ ਦੂਆ, ਮਹਿੰਦਰ ਤੂਰ, ਹਰਦੀਪ ਲਾਲੀ ਤੇ ਹੋਰਾਂ ਨੇ ਮੇਲੇ ਚ ਹਾਜ਼ਰ ਕਲਾਕਾਰਾਂ, ਸਾਹਿਤਕਾਰ, ਸੱਭਿਆਚਾਰਕ, ਰਾਜਨੀਤਕ ਆਗੂਆਂ ਸਮਾਜਿਕ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਮੇਲੇ ‘ਚ ਹਾਜ਼ਰ ਦਰਸ਼ਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੇ ਫ਼ਰਜ਼ ਲਾਡੀ ਸੂਸਾਂ ਵਾਲਾ ਨੇ ਬਖ਼ਬੂੀ ਨਿਭਾਏ।







