Mar 7, 2026

ਕੈਲਗਰੀ ( ਦਲਵੀਰ ਜੱਲੋਵਾਲੀਆ)-ਕੈਲਗਰੀ ਦੇ ਮਾਰਟਨ ਵੈਲੀ ,ਅੰਬੀ, ਬਿੰਦਾ ਅਤੇ ਸਾਂਝਾ ਪੰਜਾਬ ਕਬੱਡੀ ਕਲੱਬ ਵੱਲੋਂ ਸਾਂਝੇ ਤੌਰ ‘ਤੇ ਕਬੱਡੀ ਟੂਰਨਾਮੈਂਟ 30 ਅਗਸਤ ਨੂੰ  ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਪੋਸਟਰ ਅੱਜ ਰਸਮੀ ਤੌਰ ‘ਤੇ ਜਾਰੀ ਕੀਤਾ ਗਿਆ। 30 ਅਗਸਤ ਦਿਨ ਸ਼ਨੀਵਾਰ ਨੂੰ ਨਾਰਥ–ਈਸਟ ਕੈਲਗਰੀ ਦੇ ਹੋਪ ਵਿਲ ਪਲੇਸ ਵਿਖੇ ਕਰਵਾਏ ਜਾ ਰਿਹਾ ਇਹ ਟੂਰਨਾਮੈਂਟ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ ਮਨੋਰੰਜਨ ਦਾ ਖਾਸ ਪ੍ਰੋਗ੍ਰਾਮ ਵੀ ਹੋਵੇਗਾ ਜਿਸ ਵਿੱਚ ਪੰਜਾਬੀ ਗਾਇਕ ਤੇ ਕਬੱਡੀ ਦੇ ਸੁਪਰ ਸਟਾਰ ਭਾਗ ਲੈਣਗੇ। ਇਸ ਖੁੱਲੇ  ਅਖਾੜੇ ਦੌਰਾਨ ਸਾਰਥੀ ਕੇ,ਸੱਜਣ ਅਦੀਬ ,ਜੱਸਾ ਢੀਂਡਸਾ ਅਤੇ ਗੁਰਵਿੰਦਰ ਬਰਾੜ ਸਮੇਤ ਹੋਰ ਕਲਾਕਾਰ ਹਾਜ਼ਰੀਨ ਦਾ ਮਨੋਰੰਜਨ ਕਰਨਗੇ। ਸਾਰੀ ਜਾਣਕਾਰੀ ਜਤਿੰਦਰ ਸਹੇੜੀ ਨੇ ਸਾਂਝੀ ਕੀਤੀ।
ਅੱਜ ਟੂਰਨਾਮੈਂਟ ਦਾ ਪੋਸਟਰ ਜਾਰੀ ਸਮੇਂ  ਐਮ ਪੀ ਜਸਰਾਜ ਹੱਲਨ, ਐਮ ਪੀ ਦਲਵਿੰਦਰ ਗਿੱਲ, ਕੌਂਸਲਰ ਰਾਜ ਧਾਲੀਵਾਲ, ਸਨੀ ਪੁਨੀਆ, ਨਿਸ਼ਾਨ ਭੰਮੀਪੁਰਾ ,ਜਗਰਾਜ ਸਿੰਘ ਬਰਾੜ ਆਲਮ ਸੰਧੂ, ਜੱਸ ਮਾਂਗਟ,ਜੱਸਾ , ਦਵਿੰਦਰ ਗਿੱਲ ,ਸੁੱਖ ਟਿਵਾਣਾ , ਗੁਰਪ੍ਰੀਤ, ਨਵਪ੍ਰੀਤ ਇਰਫ਼ਾਨ ਵੜੈਚ,ਜਸਜੀਤ ਸਿੰਘ ,ਅਤੇ ਹੋਰ ਸ਼ਹਿਰ ਦੇ ਮਾਣਯੋਗ ਹਸਤੀਆਂ ਵੀ ਹਾਜ਼ਰ ਸਨ।