ਵੈਨਕੂਵਰ , 25 ਅਗਸਤ( ਮਲਕੀਤ ਸਿੰਘ )-ਹਰ ਸਾਲ ਦੀ ਤਰ੍ਹਾਂ ਐਤਕੀ ਵੀ ਬਾਬਾ ਨਾਮਦੇਵ ਸੁਸਾਇਟੀ ਵੈਨਕੂਵਰ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 31 ਅਗਸਤ ਨੂੰ ਕਵੀਨਜ਼ ਬਰੋਅ ਰਾਇਲ ਪਾਰਕ ਚ ਸਲਾਨਾ ਸਮਾਗਮ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਲਵੰਤ ਕੈਂਥ, ਦਰਸ਼ਨ ਕੈਂਥ ਅਤੇ ਮਨਜੀਤ ਫਰਵਾਹਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਤੇ ਉਕਤ ਸੁਸਾਇਟੀ ਨਾਲ ਜੁੜੇ ਪਰਿਵਾਰਾਂ ਦੇ ਮੈਂਬਰ ਇਕੱਤਰ ਹੋਣਗੇ ਅਤੇ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਨਗੇ| ਇਸ ਮੌਕੇ ਤੇ ਖਾਣ ਪੀਣ ਦਾ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ।ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਨਿਰੰਤਰ ਚੱਲਣ ਵਾਲੇ ਇਸ ਪ੍ਰੋਗਰਾਮ ਚ ਦਿਲਚਸਪ ਗੇਮਾਂ ਵੀ ਕਰਵਾਈਆਂ ਜਾਣਗੀਆਂ|
