Mar 7, 2026

ਕਟੜਾ-ਭਾਰੀ ਮੀਂਹ ਕਾਰਨ ਮਾਤਾ ਵੈਸ਼ਨੇ ਦੇਵੀ ਮੰਦਰ  ਦੇ ਰਸਤੇ ’ਚ ਢਿੱਗਾਂ ਡਿੱਗਣ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਜਦਕਿ 14 ਜਣੇ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਢਿੱਗਾਂ ਡਿਗਣ ਦੀ ਘਟਨਾ ਕੱਟੜਾ ਤੋਂ ਮੰਦਰ ਤੱਕ ਜਾਂਦੇ 12 ਕਿਲੋਮੀਟਰ ਲੰਮੇ ਰਸਤੇ ਦੇ ਅੱਧ ਵਿਚਾਲੇ ਵਾਪਰੀ। ਅਧਿਕਾਰੀਆਂ ਨੇ ਕਿਹਾ ਕਿ ਦੁਪਹਿਰ ਬਾਅਦ 3 ਵਜੇ ਢਿੱਗਾਂ, ਪੱਥਰਾਂ ਡਿੱਗਣ ਮਗਰੋਂ ਜੰਮੂ ਕਸ਼ਮੀਰ ਦੇ ਰਿਆਸੀ ਜਿਲ੍ਹੇ ’ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ।