ਅਕਾਲੀ ਦਲ ਦੀ ਮਜ਼ਬੂਤੀ ਅਤੇ ਪੰਜਾਬ ਦੇ ਚੰਗੇਰੇ ਭਵਿੱਖ ਲਈ ਕੰਮ ਕਰਨ ਦਾ ਸੱਦਾ-
ਸਰੀ ( ਦੇ ਪ੍ਰ ਬਿ )- ਬੀਤੇ ਦਿਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ. ਗੁਰਪ੍ਰੀਤ ਸਿੰਘ ਝੱਬਰ ਦੇ ਕੈਨੇਡਾ ਦੌਰੇ ਦੌਰਾਨ ਸਰੀ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਪੰਜਾਬ ਵਿਚ ਆਮ ਲੋਕਾਂ ਅਤੇ ਮੀਡੀਆ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਜੁਝਾਰੂ ਆਗੂ ਗੁਰਪ੍ਰੀਤ ਸਿੰਘ ਝੱਬਰ ਆਪਣੀ ਕੈਨੇਡਾ ਫੇਰੀ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਅਕਾਲੀ ਵਰਕਰਾਂ ਨਾਲ ਮਿਲਣੀਆਂ ਕਰ ਰਹੇ ਹਨ ਤੇ ਓਸੇ ਲੜੀ ਤਹਿਤ ਉਹਨਾਂ ਦੇ ਮਾਣ ਵਿਚ ਸ਼੍ਰੋਮਣੀ ਅਕਾਲੀ ਦਲ ਵੈਸਟ ਕੈਨੇਡਾ ਦੁਆਰਾ ਇਕ ਭਰਵਾਂ ਇਕੱਠ ਸਰੀ ਵਿਚ ਰੱਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਵਰਕਰਾਂ ਨਾਲ ਝੱਬਰ ਸਾਹਿਬ ਨੇ ਕੈਨੇਡਾ ਵਿਚ ਪਾਰਟੀ ਨੂੰ ਮਜਬੂਤ ਕਰਨ ਲਈ ਬਹੁਤ ਵਿਸਥਾਰ ਨਾਲ ਚਰਚਾ ਕੀਤੀ ਅਤੇ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦਾ ਪ੍ਰਵਾਸੀਆਂ ਨਾਲ ਸੁਨੇਹਾ ਸਾਂਝਾ ਕੀਤਾ। ਕੈਨੇਡਾ ਵੈਸਟ ਦੇ ਪ੍ਰਧਾਨ ਸ.ਗੁਰਚਰਨ ਸਿੰਘ ਖੱਖ ਅਤੇ ਜਨਰਲ ਸਕੱਤਰ ਸ. ਗੁਰਬਖਸ਼ ਸਿੰਘ ਸੰਘੇੜਾ ਦੇ ਉੱਦਮ ਨਾਲ ਇਸ ਭਰਵੀਂ ਮੀਟਿੰਗ ਵਿੱਚ ਜੋਗਾ ਸਿੰਘ, ਪ੍ਰੋ. ਗੁਰਦੇਵ ਸਿੰਘ ਜੰਮੂ, ਸਤਵੀਰ ਸਿੰਘ ਸੱਤਾਜੰਗ, ਰਾਣਾ ਕੁਲਥਮ, ਮਹਾਂਵੀਰ ਸਿੰਘ ਤੁੰਗ, ਦਿਲਪ੍ਰੀਤ ਸਿੰਘ ਝੱਬਰ, ਅਮਨਦੀਪ ਸਿੰਘ, ਰੋਬਨ ਸਿੰਘ ਝੱਬਰ, ਮਨਦੀਪ ਸਿੰਘ ਰੱਲਾ ਗੁਰਪ੍ਰੀਤ ਸਿੰਘ ਝੱਬਰ, ਗੁਰਜੀਵਨ ਸਿੰਘ ਮਾਨਸ਼ਾਹੀਆ, ਹਰਮਨ ਸਿੰਘ, ਜਸਪ੍ਰੀਤ ਸਿੰਘ, ਹਰਮਨਦੀਪ ਸਿੰਘ, ਮਨਜਿੰਦਰ ਸਿੰਘ ਸੋਹਲ, ਜਸ਼ਨ ਸਿੰਘ, ਹਰਜਿੰਦਰ ਸਿੰਘ ਸੰਧੂ ਜੰਗੀਆਣਾ, ਗਿਆਨ ਸਿੰਘ ਸਿੱਧੂ ਅਮਨ ਮਤਫੱਲੂ, ਰਵਿੰਦਰ ਖੱਖ, ਕੁਲਜੀਤ ਸਿੱਧੂ, ਜਸਵਿੰਦਰ ਢਿੱਲੋਂ, ਕੁਲਦੀਪ ਸਿੰਘ ਵਿਰਕ, ਕੁਲਦੀਪ ਸਿੰਘ ਦੌਲਤਪੁਰਾ, ਪ੍ਰਦੀਪ ਕੁਲਾਰ, ਕਿਰਨਦੀਪ ਸਿੰਘ ਢੁੱਡੀਕੇ, ਕਿੰਦਰ ਦਿਓਲ, ਪਵਨ ਗਰੋਵਰ, ਸੰਤ ਸਿੰਘ ਸਮੇਤ ਸੈਂਕੜੇ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਵਰਕਰਾਂ ਨੇ ਸ ਝੱਬਰ ਰਾਹੀਂ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਸੁਨੇਹਾ ਦਿੱਤਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਅਕਾਲੀ ਦਲ ਵੈਸਟ ਕੈਨੇਡਾ ਵਲੋਂ ਸ ਝੱਬਰ ਦਾ ਸਨਮਾਨ ਵੀ ਕੀਤਾ ਗਿਆ।
ਖਾਲਸਾ ਦੀਵਾਨ ਸੁਸਾਇਟੀ ਰੌਸ ਗੁਰੂ ਘਰ ਨਤਮਸਤਕ ਹੋਏ-
ਇਸੇ ਦੌਰਾਨ ਸ ਗੁਰਪ੍ਰੀਤ ਸਿੰਘ ਝੱਬਰ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਗੁਰੂ ਘਰ ਨਤਮਸਤਕ ਹੋਏ। ਇਸ ਮੌਕੇ ਉਹਨਾਂ ਸੰਗਤਾਂ ਨੂੰ ਸੰਬੋਧਨ ਵੀ ਕੀਤਾ। ਗੁਰਦੁਆਰਾ ਕਮੇਟੀ ਵਲੋਂ ਹੈਡ ਗਰੰਥੀ ਗਿਆਨ ਹਰਮਿੰਦਰ ਸਿੰਘ ਨੇ ਉਹਨਾਂ ਦਾ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਸ ਕਸ਼ਮੀਰ ਸਿੰਘ ਧਾਲੀਵਾਲ, ਸ ਗੁਰਬਖਸ਼ ਸਿੰਘ ਸੰਘੇੜਾ, ਸ ਗੁਰਚਰਨ ਸਿੰਘ ਖੱਖ, ਸ ਸੋਹਣ ਸਿੰਘ, ਜੋਗਾ ਸਿੰਘ ਲੱਲੀ, ਰਾਣਾ ਕੁਲਥਮ ਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ।







