ਪਾਰਟੀ ਆਗੂ ਜੌਹਨ ਰਸਟੈਡ ਵਿਸ਼ੇਸ਼ ਤੌਰ ਤੇ ਪੁੱਜੇ-
ਸਰੀ ( ਦੇ ਪ੍ਰ ਬਿ)- ਬੀਤੇ ਐਤਵਾਰ ਨੂੰ ਸਰੀ-ਨਾਰਥ ਤੋਂ ਕੰਸਰਵੇਟਿਵ ਐਮ ਐਲ ਏ ਮਨਦੀਪ ਧਾਲੀਵਾਲ ਵਲੋਂ ਹਲਕਾ ਨਿਵਾਸੀਆਂ ਤੇ ਸਮਰਥਕਾਂ ਲਈ ਬਾਰਬੀਕਿਊ ਪਾਰਟੀ ਦਾ ਆਯੋਜਨ ਬੇਅਰ ਕਰੀਕ ਪਾਰਕ ਵਿਖੇ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂ ਜੌਹਨ ਰਸਟੈਡ ਵਿਸ਼ੇਸ਼ ਤੌਰ ਤੇ ਪੁੱਜੇ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੂਬੇ ਵਿਚ ਐਨ ਡੀ ਪੀ ਸਰਕਾਰ ਦੀ ਗਲਤ ਨੀਤੀਆਂ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪ੍ਰੀਮੀਅਰ ਡੇਵਿਡ ਈਬੀ ਸੂਬੇ ਨੂੰ ਸਹੀ ਤੇ ਯੋਗ ਅਗਵਾਈ ਦੇਣ ਦੇ ਅਸਮਰਥ ਹਨ। ਉਹਨਾਂ ਬੀਸੀ ਕੰਸਰਵੇਟਿਵ ਪਾਰਟੀ ਵਲੋਂ ਸੂਬੇ ਅਤੇ ਲੋਕ ਹਿੱਤਾਂ ਲਈ ਆਪਣੀ ਦ੍ਰਿੜਤਾ ਨੂੰ ਦੁਹਰਾਇਆ। ਇਸ ਮੌਕੇ ਐਮ ਐਲ ਏ ਮਨਦੀਪ ਧਾਲੀਵਾਲ ਅਤੇ ਪਾਰਟੀ ਆਗੂ ਅਤੇ ਪਾਰਟੀ ਦੇ ਹੋਰ ਨੁਮਾਇੰਦਿਆਂ ਸਮੇਤ ਆਏ ਲੋਕਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਵਲੋਂ ਪਿਛਲੇ ਸਮੇਂ ਵਿਚ ਵਿਧਾਨ ਸਭਾ ਵਿਚ ਸਕੂਲਾਂ ਵਿਚ ਮਾਪਿਆਂ ਦੀ ਪਾਰਦਰਸ਼ਤਾ ਲਈ ਲਿਆਂਦੇ ਗਏ ਬਿਲ ਲਈ ਸਭ ਦੇ ਸਮਰਥਨ ਦੀ ਜ਼ਰੂਰਤ ਹੈ। ਇਸ ਮੌਕੇ ਐਬਸਫੋਰਡ ਤੋਂ ਕੰਸਰਵੇਟਿਵ ਐਮ ਪੀ ਸੁਖਮਨ ਗਿੱਲ, ਐਮ ਐਲ ਏ ਬਰਾਇਨ ਟੈਪਰ, ਪ੍ਰੋ ਗੋਪਾਲ ਸਿੰਘ ਬੁੱਟਰ ਤੇ ਕਈ ਹੋਰ ਅਹਿਮ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ। ਲੋਕਾਂ ਲਈ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਸਮਰਥਕਾਂ ਅਤੇ ਹਲਕੇ ਦੇ ਲੋਕਾਂ ਨੇ ਪਾਰਟੀ ਆਗੂ ਅਤੇ ਐਮ ਐਲ ਏ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ।






