Mar 7, 2026

ਸਰਕਾਰ ਪਾਸੋਂ ਵੀ ਮੰਗਿਆ ਮੁਆਵਜ਼ਾ-

ਸਰੀ (ਜੋਗਿੰਦਰ ਸਿੰਘ)-ਪੰਜਾਬ ਵਿਚ ਹੜ ਪ੍ਰਭਾਵਿਤ ਲੋਕਾਂ ਦੇ ਹੱਕ ‘ਚ ਵਿਦੇਸ਼ ‘ਚ ਬੈਠੇ ਪੰਜਾਬੀ ਭਾਈਚਾਰੇ ਵਲੋਂ ਹਾਅ ਦਾ ਨਾਅਰਾ ਮਾਰਦਿਆਂ ਕੈਨੇਡਾ ਦੇ ਉੱਘੇ ਬਿਜਨਸਮੈਨ ਸੁੱਖੀ ਬਾਠ ਨੇ ਇਸ ਔਖੀ ਘੜੀ ‘ਚ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਪੀੜਤ ਲੋਕਾਂ ਦੀ ਮੱਦਦ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਕਦੇ ਹੜ ਤੇ ਕਦੇ ਸੋਕੇ ਦਹਾਕਿਆਂ ਤੋਂ ਪੰਜਾਬ ਦੇ ਮਿਹਨਤੀ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰਦੇ ਆ ਰਹੇ ਨੇ ਤੇ ਖ਼ਾਸਕਰ ਦਰਿਆਈ ਇਲਾਕੇ ‘ਚ ਰਹਿਣ ਵਾਲੇ ਲੋਕਾਂ ਦਾ ਤਾਂ ਕੁਝ ਕੁ ਸਾਲਾਂ ਬਾਅਦ ਉਜਾੜਾ ਹੀ ਹੋ ਜਾਂਦਾ ਹੈ | ਉਨ੍ਹਾਂ ਕਿਹਾ ਜੱਟ ਦੀ ਜੂਨ ਬੁਰੀ ਵਰਗੀਆਂ ਲਾਈਨਾਂ ਪੰਜਾਬ ਦੀ ਕਿਸਾਨੀ ਦੀ ਤ੍ਰਾਸਦੀ ਬਿਆਨਦੀਆਂ ਹਨ | ਸੁੱਖੀ ਬਾਠ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਜਿਥੇ ਆਪਣੀਆਂ ਜਿਣਸਾਂ ਦੇ ਸਹੀ ਰੇਟ ਲੈਣ ਲਈ ਜੂਝਦੇ ਆ ਰਹੇ ਨੇ ਉਥੇ ਇਨ੍ਹਾਂ ਮਾਰਾਂ ਨੂੰ ਵੀ ਝੱਲਦੇ ਆ ਰਹੇ ਹਨ | ਸੁੱਖੀ ਬਾਠ ਨੇ ਵਿਦੇਸ਼ਾਂ ‘ਚ ਬੈਠੇ ਪੰਜਾਬੀ ਭਾਈਚਾਰੇ ਦੇ ਨਾਲ ਪੰਜਾਬ ਸਰਕਾਰ ਪਾਸੋਂ ਵੀ ਮੰਗ ਕੀਤੀ ਹੈ ਕਿ ਹੜ ਕਾਰਨ ਨੁਕਸਾਨੀਆਂ ਫਸਲਾਂ ਦਾ ਪੂਰਾ ਮੁਆਵਜਾ ਦਿੱਤਾ ਜਾਵੇ |