Mar 7, 2026
ਭਾਰਤ ਸਮੇਤ 5 ਦੇਸ਼ਾਂ ‘ਚ ਛਪਣ ਵਾਲਾ ਮੈਗਜ਼ੀਨ-
ਵੈਨਕੂਵਰ :-(ਬਰਾੜ-ਭਗਤਾ ਭਾਈ ਕਾ)- ਭਾਰਤ, ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ‘ਚ ਛਪਣ ਵਾਲਾ ‘ਕੌਮਾਂਤਰੀ ਸੋਚ’ ਨਾਂ ਦਾ ਰੰਗਦਾਰ  ਮਾਸਿਕ ਰਸਾਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜਾਂ ਦੀ ਗੋਦ ‘ਚ ਫਰੇਜਰ ਦਰਿਆ ਦੇ ਕੰਢੇ ਵਸੇ ਸ਼ਹਿਰ ‘ਮਿਸ਼ਨ’ ਵਿਖੇ ਲੋਕ ਅਰਪਣ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਨੇ ਇਸ ਲੋਕ ਅਰਪਣ ਸਮਾਗਮ ਵਿੱਚ ਬੜੀ ਦਿਲਚਸਪੀ ਨਾਲ ਸ਼ਮੂਲੀਅਤ ਕੀਤੀ ਅਤੇ ਰਸਾਲਾ ਪੜ੍ਹਣ ਅਤੇ ਲੈਣ ‘ਚ ਦਿਲਚਸਪੀ ਦਿਖਾਈ।
ਮੋਟੀ ਗੱਤਾ ਜਿਲਦ ‘ਚ 36 ਸਫ਼ੇ ਦੇ ਇਸ ਰਸਾਲੇ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਣ ਯੋਗ ਹਨ। ਭਾਵੇਂ ਅਜੇ ਇਸ ਦੀ ਇਹ ਪਹਿਲੀ ਕਾਪੀ ਹੈ ਪਰ ਦੇਖਣ ਅਤੇ ਪੜਝਣ ਤੋਂ ਮਹਿਸੂਸ ਹੋ ਰਿਹਾ ਕਿ ਇਹ ਲੰਬੇ ਸਮੇਂ ਤੋਂ ਪ੍ਰਕਾਸ਼ਿਤ ਹੋ ਰਿਹਾ। ਇਸ ਵਿੱਚ ਖੇਡਾਂ ਅਤੇ ਗਾਇਕਾਂ ਬਾਰੇ ਵੀ ਗਿਆਨ ਭਰਪੂਰ ਲਿਖਤ ਇਸ ਵਿੱਚ ਅੰਕਿਤ ਹੈ।
ਬਰਨਾਲਾ ਤੋਂ ਪੱਤਰਕਾਰ ਅਵਤਾਰ ਸਿੰਘ ਰਾਏਸਰ ਵੱਲੋਂ ਬਹੁਪੱਖੀ ਸ਼ਖਸੀਅਤ ‘ਕੁਲਦੀਪ ਗਿੱਲ’ ਬਾਰੇ ਬਹੁਤ ਵਧੀਆ ਲਿਖਿਆ ਹੈ ।
ਸੰਜੀਵ ਸਿੰਘ ਸੈਣੀ ਦੀ ਲਿਖਤ ‘ਉੱਚੇ ਮੁਕਾਮ ਲਈ ਚੰਗੀ ਸੋਚ ਦੀ ਲੋੜ’ ਆਰਟੀਕਲ, ਦਵਿੰਦਰ ਸਿੰਘ ਧੌਲਮਾਜਰਾ ਵੱਲੋਂ ‘ਵਸਤੂ ਆਚਾਰੀਆ’ ਬਾਰੇ ਵਿਸ਼ੇਸ਼ ਗੱਲਬਾਤ, ਆਕਾਸ਼ਦੀਪ ਕੌਰ ਵੱਲੋਂ ਜ਼ਿੰਦਗੀ ਬਾਰੇ ਲਿਖਤ’ ਅਤੇ ਅਮਨਦੀਪ ਕੌਰ ਵੱਲੋਂ ਲਿਖਿਆ ‘ਪੈਲਸਾਂ ਵਾਲੇ ਵਿਆਹ’ ਲੇਖ ਵੀ ਬਹੁਤ ਵਧੀਆ ਲਿਖਤਾਂ ਹਨ ਜੋ ਇਸ ਰਸਾਲੇ ਦਾ ਸ਼ਿੰਗਾਰ ਹਨ। ਇਸ ਤੋਂ ਇਲਾਵਾ ਸਮਾਜ ਨੂੰ ਸੇਧ ਦੇਣ ਵਾਲਾ ਮੈਟਰ ਇਸ ਰਸਾਲੇ ‘ਚ ਛਪਣਾ ਇਸ ਲਈ ਵਰਦਾਨ ਹੈ।
ਪਹਿਲਾ ਸਾਲ ਅਤੇ ਪਹਿਲਾਂ ਹੀ ਅੰਕ ਪਾਠਕਾਂ ਲਈ ਸਿੱਧ ਸਾਬਤ ਹੋਵੇਗਾ ਕਿਉਂਕਿ ਇਸ ਰਸਾਲੇ ਵਿੱਚ ਜੋ ਵੀ ਕੁਝ ਛਪਿਆ ਹੈ ਉਹ ਇਸ ਰਸਾਲੇ ਦੇ ਮੁੱਖ ਸੰਪਾਦਕ ਗੁਰਜੀਤ ਸਿੰਘ ਪੰਧੇਰੀਖੇੜੀ, ਜੋ ਕਿ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਉਨ੍ਹਾਂ ਦੀ ਅਗਾਂਹ ਵਧੂ ਸੋਚ ਦਾ ਨਤੀਜਾ ਹੈ।