ਵੈਨਕੂਵਰ ( ਦੇ ਪ੍ਰ ਬਿ)- ਵੈਨਕੂਵਰ ਦੇ ਸੰਘੇੜਾ ਪਰਿਵਾਰ ਦੇ ਮਾਤਾ ਜੀ ਸ੍ਰੀਮਤੀ ਚੰਨਣ ਕੌਰ ਸੰਘੇੜਾ ਜੋ ਪਿਛਲੇ ਸਾਲ ਸਵਰਗ ਸਿਧਾਰ ਗਏ ਸਨ, ਦੀ ਨਿੱਘੀ ਯਾਦ ਵਿਚ ਪਰਿਵਾਰ ਵਲੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ। ਪਰਿਵਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਗੁਰੂ ਘਰ ਵਿਖੇ ਮਿਤੀ 12 ਸਤੰਬਰ ਨੂੰ ਸਵੇਰੇ 8.45 ਤੇ ਆਰੰਭ ਹੋਣਗੇ ਜਿਹਨਾਂ ਦੇ ਭੋਗ 14 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ। ਉਪਰੰਤ ਰਾਗੀ ਸਿੰਘ ਕੀਰਤਨ ਕਰਨਗੇ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ। ਵਧੇਰੇ ਜਾਣਕਾਰੀ ਲਈ ਸ ਗੁਰਬਖਸ਼ ਸਿੰਘ ਬਾਗੀ ਸੰਘੇੜਾ ਨਾਲ ਫੋਨ ਨੰਬਰ 604-771-3100, ਹਰਦੀਪ ਸਿੰਘ ਸੰਘੇੜਾ 778-706-4555 ਜਾਂ ਜਗਦੀਪ ਸਿੰਘ ਸੰਘੇੜਾ ਨਾਲ ਫੋਨ ਨੰਬਰ 604-808-6411 ਤੇ ਸੰਪਰਕ ਕੀਤਾ ਜਾ ਸਕਦਾ ਹੈ।
