ਸਰ੍ਹੀ –(ਰੂਪਿੰਦਰ ਖਹਿਰਾ ਰੂਪੀ)- ਬੀਤੇ ਦਿਨੀਂ ਸ: ਅਮਰਦੀਪ ਸਿੰਘ ਨਾਗਰਾ ਤੇ ਮਾਤਾ ਹਰਪ੍ਰੀਤ ਕੌਰ ਨਾਗਰਾ ਦੇ ਸਪੁੱਤਰ ਮਹੀਪ ਸਿੰਘ ਨਾਗਰਾ ਦਾ ਸ਼ੁਭ ਅਨੰਦ ਕਾਰਜ ਬੀਬਾ ਅਮਰਵੀਰ ਕੌਰ (ਸਪੁੱਤਰੀ ਸ:ਮਨਪ੍ਰੀਤ ਸਿੰਘ ਸੰਧੂ ਅਤੇ ਮਾਤਾ ਸਤਵਿੰਦਰ ਕੌਰ ਸੰਧੂ ) ਨਾਲ ਗੁਰਦਵਾਰਾ ਨਾਨਕ ਨਿਵਾਸ ਨੰਬਰ 5 ਰੋਡ ਰਿਚਮੰਡ ਵਿਖੇ ਪੂਰਨ ਗੁਰ ਮਰਿਆਦਾ ਅਨੁਸਾਰ ਹੋਇਆ । ਲਾਵਾਂ ਉਪਰੰਤ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੁਭਾਗ ਜੋੜੀ ਨੂੰ ਵਿਆਹ ਦੀ ਧਾਰਮਿਕ ਮਹੱਤਤਾ ਬਾਰੇ ਦੱਸਦੇ ਹੋਏ ਅਸ਼ੀਰਵਾਦ ਦਿੱਤਾ ਗਿਆ । ਉਹਨਾਂ ਸਰ੍ਹੀ ਨਿਵਾਸੀ ਨਾਗਰਾ ਅਤੇ ਸੰਧੂ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ।
ਵਿਆਹ ਤੋਂ ਅਗਲੇ ਦਿਨ ਸਰ੍ਹੀ ਦੇ ਬੰਬੇ ਬੈਂਕੁਇਟ ਹਾਲ ਵਿੱਚ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਦੂਰੋਂ ਨੇੜੀਓ ਆਏ ਮਹਿਮਾਨਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ । ਇਸ ਪਾਰਟੀ ਦਾ ਆਪਣਾ ਵੱਖਰਾ ਹੀ ਜਲੋਅ ਸੀ ।ਇਸ ਵਿਆਹ ਵਿੱਚ ਸਥਾਨਕ ਮਹਿਮਾਨਾਂ ਤੋਂ ਇਲਾਵਾ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ, ਭਾਰਤ, ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਰਿਸ਼ਤੇਦਾਰ ਪਹੁੰਚੇ ਹੋਏ ਸਨ ।
ਇਸ ਮੌਕੇ ਸਰ੍ਹੀ ਨਿਊਟਨ ਦੇ ਐਮ.ਪੀ. ਸੁੱਖ ਧਾਲੀਵਾਲ, ਐਬਸਫੋਰਡ – ਲੈਂਗਲੀ ਸਾਉਥ ਦੇ ਐਮ. ਪੀ ਸੁਖਮਨ ਗਿੱਲ ਅਤੇ ਕਲੋਵਰਡੇਲ- ਲੈਂਗਲੀ ਦੇ ਐਮ. ਪੀ. ਟਮੈਰਾ ਜੈਨਸਨ ਖ਼ਾਸ ਤੌਰ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ । ਜ਼ਿਕਰਯੋਗ ਹੈ ਕਿ ਲੜਕੇ ਦਾ ਨਾਗਰਾ ਪਰਿਵਾਰ ਲੇਖਕ ਪ੍ਰਿਤਪਾਲ ਗਿੱਲ ਦਾ ਨਜ਼ਦੀਕੀ ਰਿਸ਼ਤੇਦਾਰ ਹੈ ।
