Mar 7, 2026

ਮੀਆਂ ਅਸ਼ਰਫ਼ ਅੱਸੂ ਬੈਸਟ ਧਾਵੀ ਤੇ ਸ਼ੀਰਾ ਧੂਰਕੋਟ ਬੈਸਟ ਜਾਫੀ  ਚੁਣੇ ਗਏ-

ਕੈਲਗਰੀ ( ਦਲਵੀਰ ਜੱਲੋਵਾਲੀਆ) ਬੀਤੇ ਦਿਨ ਕੈਲਗਰੀ ਵਿੱਚ ਕਰਵਾਏ ਗਏ 15ਵੇਂ ਕਬੱਡੀ ਕੱਪ ਵਿੱਚ ਯੂਥ ਕਬੱਡੀ ਕਲੱਬ ਕੈਨੇਡਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 51.5 ਅੰਕ ਹਾਸਲ ਕਰਕੇ ਖ਼ਿਤਾਬ ਜਿੱਤ ਲਿਆ। ਯੰਗ ਸਪੋਰਟਸ ਕਬੱਡੀ ਕਲੱਬ ਨੇ 41 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਇਸ ਮਹਾਂ ਮੁਕਾਬਲੇ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਚ’ ਯੂਥ ਕਬੱਡੀ ਕਲੱਬ (ਵਿਜੇਤਾ),ਯੰਗ ਸਪੋਰਟਸ ਕਬੱਡੀ ਕਲੱਬ (ਰੰਨਰ-ਅੱਪ),ਰੋਇਲ ਕਿੰਗ U.S.A,ਇੰਟਰਨੈਸ਼ਨਲ ਕਬੱਡੀ ਕਲੱਬ,ਐਬੀ ਸਪੋਰਟਸ ਕਲੱਬ ਅਤੇ ਨਾਰਥ ਅਮਰੀਕਾ ਕਬੱਡੀ ਕਲੱਬ ਹਾਜ਼ਿਰ ਸਨ

ਬੈਸਟ ਰੇਡਰ ਦਾ ਖ਼ਿਤਾਬ ਮੀਆਂ ਅਸ਼ਰਫ਼ (ਅਸੂ) ਨੇ ਆਪਣੇ ਨਾਮ ਕੀਤਾ, ਜਿਨ੍ਹਾਂ ਨੇ 19 ਵਿੱਚੋਂ 19 ਰੇਡਾਂ ਵਿੱਚ ਜਿੱਤ ਹਾਸਲ ਕਰਕੇ ਮੈਦਾਨ ਵਿੱਚ ਧਮਾਲ ਮਚਾ ਦਿੱਤਾ। ਬੈਸਟ ਸਟਾਪਰ (ਜਾਫੀ) ਸੀਰਾ ਧੁਰਕੋਟ ਰਿਹਾ, ਜਿਸ ਦੇ 12 ਟੱਚ ਤੇ 4 ਜੱਫੇ ਲਗਾਏ। ਇਹ ਟੂਰਨਾਮੈਂਟ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ਼ ਕੈਨੇਡਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।

ਟੂਰਨਾਮੈਂਟ ਦੀ ਸ਼ਾਨਦਾਰ ਕਮੈਂਟਰੀ  ਜਤਿੰਦਰ ਸਹੇੜੀ , ਸੁੱਖ ਗੋਲੇਵਾਲੀਆ, ਬੱਬੂ ਖਾਨਾ, ਇਜਾਜ਼ ਪੈਰਿਸ, ਮਲਿਕ ਸਫ਼ਦਰ ਅਤੇ ਬਿੱਲਾ ਭੱਟੀ ਵੱਲੋਂ ਕੀਤੀ ਗਈ। ਮੁਕਾਬਲੇ ਤੋਂ ਬਾਅਦ ਸੁੱਖ ਟਿਵਾਣਾ ਵਲੋਂ ਰੰਗਾਰੰਗ ਪ੍ਰੋਗਰਾਮ ਵਿੱਚ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸਾਰਥੀ ਕੇ, ਸੱਜਣ ਅਦੀਬ, ਵੀਤ ਬਲਜੀਤ, ਜੱਸਾ ਢੀਡਸਾ ਅਤੇ ਗੁਰਵਿੰਦਰ ਬਰਾੜ ਨੇ ਦਰਸ਼ਕਾਂ ਦਾ ਮਨੋਰੰਜਨ ਦਾ ਪ੍ਰੋਗਰਾਮ ਕੀਤਾ ਗਿਆ । ਮੁੱਖ ਮਹਿਮਾਨਾਂ ਵਿੱਚ ਐਮ.ਪੀ. ਦਲਵਿੰਦਰ ਗਿੱਲ, ਐਮ.ਪੀ. ਅਮਨਪ੍ਰੀਤ ਸਿੰਘ ਗਿੱਲ ਅਤੇ ਕੌਂਸਲਰ ਰਾਜ ਧਾਲੀਵਾਲ ਸ਼ਾਮਲ ਰਹੇ। ਇਸ ਤੋਂ ਇਲਾਵਾ ਕਈ ਕਬੱਡੀ ਪ੍ਰੇਮੀ ਅਤੇ ਸਮਾਜ ਸੇਵੀਆਂ ਨੇ ਵੀ ਆਪਣੀ ਹਾਜ਼ਰੀ ਭਰੀ, ਸਮੁੱਚ ਟੀਮ ਵਿੱਚ ਜਗਰਾਜ ਬਰਾੜ, ਜਸਜੀਤ ਸਿੰਘ ,ਸਨੀ ਪੂਨੀਆਂ,ਆਲਮ ਸੰਧੂ, ਨਿਸ਼ਾਨ ਭੰਮੀਪੁਰਾ, ਕੁਲਦੀਪ ਸੰਧੂ, ਜੱਸ ਮਾਂਗਟ, ਜੱਸਾ ਕਲੇ ਕੇ, ਦਵਿੰਦਰ ਗਿੱਲ, ਗੁਰਪ੍ਰੀਤ ਸੰਧੂ, ਨਵਪ੍ਰੀਤ ਗਿੱਲ, ਇਰਫਾਨ ਵਡਾਇਚ, ਨੀਤੂ ਕੰਗ, ਗੋਲਡੀ, ਰਾਜ ਪੁਰੇਵਾਲ, ਹਰਵਿੰਦਰ ਰਾਏ, ਸ਼ਿੰਦਾ ਅਚਰਵਾਲ, ਇਕਬਾਲ ਸਵੈਚ, ਬਿੰਦਰ ਮਾਨ, ਹਰਮਨ ਗਿੱਲ, ਕੁਲਬੀਰ , ਦੇਵ ਮਾਨ, ਮਲਵਿੰਦਰ ਭੁੱਲਰ ਅਤੇ ਸੇਠੀ ਹਰਖੋਵਾਲ ਹੁਰਾਂ ਨੇ ਆਏ ਮਹਿਮਾਨਾਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ,ਲੱਕੀ ਕੁਰਾਲੀ,ਸਪਾਂਸਰਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਹ ਟੂਰਨਾਮੈਂਟ ਅੰਬੀ ਅਤੇ ਬਿੰਦਾ ਕਬੱਡੀ ਕਲੱਬ, ਸਾਂਝਾ ਪੰਜਾਬ ਕਬੱਡੀ ਕਲੱਬ ਅਤੇ ਮਾਰਟਿਨ ਵੈਲੀ ਕਬੱਡੀ ਕਲੱਬ ਵੱਲੋਂ ਸੰਯੁਕਤ ਤੌਰ ‘ਤੇ ਕਰਵਾਇਆ ਗਿਆ, ਜੋ ਕਿ ਕੈਲਗਰੀ ਦੇ ਖੇਡ ਪ੍ਰੇਮੀਆਂ ਲਈ ਇੱਕ ਯਾਦਗਾਰੀ ਦਿਨ ਸਾਬਤ ਹੋਇਆ।