Mar 7, 2026

ਵਿੰਨੀਪੈਗ ( ਸ਼ਰਮਾ)-ਵੈਦਿਕ ਸਨਾਤਨ ਧਰਮ ਮੰਦਿਰ ਐਂਡ ਕਲਚਰਲ ਸੈਂਟਰ ਵਲੋਂ ਵਿੰਨੀਪੈਗ ਦੀ ਹਿੰਦੂ ਕਮਿਊਨਿਟੀ ਦੇ ਸਹਿਯੋਗ ਨਾਲ ਨਵਰਾਤਰੀ ਵਿਸ਼ੇਸ਼ ਤੀਸਰੀ ਮਾਤਾ ਦੀ ਚੌਕੀ 27 ਸਤੰਬਰ ਨੂੁੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮੈਪਲ ਕਾਲਜੀਏਟ 1330 ਜੈਫਰਸਨ ਐਵਨਿਊ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਉਘੇ ਧਾਰਮਿਕ ਗਾਇਕ ਗਿੰਦਾ ਔਜਲਾ, ਸੁਨੀਤਾ ਮੌਦਗਿਲ, ਅਖਤਰ ਅਲੀ ਤੇ ਅਮਨ ਮਾਤਾ ਦੀਆਂ ਭੇਟਾਂ ਗਾਉਣਗੇ। ਸੰਗਤਾਂ ਲਈ ਚਾਹ, ਸਨੈਕਸ ਅਤੇ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ।

ਵਧੇਰੇ ਜਾਣਕਾਰੀ ਲਈ ਨਰੇਸ਼ ਸ਼ਰਮਾ ਨਾਲ 204-955-8396, ਸੰਜੇ ਸ਼ਾਰਦਾ 204-952-5811, ਮਯੰਕ ਗੰਭੀਰ 204-962-8836 ਜਾਂ ਰਾਜੀਵ ਸਹਿਗਲ ਨਾਲ 204-995-9909 ਤੇ ਸੰਪਰਕ ਕੀਤਾ ਜਾ ਸਕਦਾ ਹੈ।