Mar 7, 2026

ਟੋਰਾਂਟੋ, (ਬਲਜਿੰਦਰ ਸੇਖਾ)- ਮਹਾਂਮਾਰੀ ਨੂੰ ਇੱਕ ਪਾਸੇ ਰੱਖ ਕੇ, ਕੈਨੇਡਾ ਵਿੱਚ ਹੁਣ ਲਗਭਗ ਪਿਛਲੇ 30 ਸਾਲਾਂ ਵਿੱਚ ਦੀ ਬੇਰੁਜ਼ਗਾਰੀ ਦਾ ਸਭ ਤੋਂ ਸਿਖਰ ਹੈ।

ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੇ ਅੱਜ ਕਿਹਾ ਹੈ ਕਿ ਮਾਰਕ ਕਾਰਨੀ ਨੇ ਕੰਮ ਲਈ ਬੇਤਾਬ ਕੈਨੇਡੀਅਨਾਂ ਨੂੰ ਕੋਈ ਰਸਤਾ ਨਹੀਂ ਦਿੱਤਾ।ਉਹਨਾ ਕਿਹਾ ਕਿ ਉਹ TFW ਪ੍ਰੋਗਰਾਮ ਨੂੰ ਰੱਦ ਨਹੀਂ ਕਰੇਗਾ ਕਿਉਂਕਿ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਨੇ ਉਸਨੂੰ ਕਿਹਾ ਸੀ ਕਿ ਉਹ ਇਸਨੂੰ ਰੱਖਣਾ ਚਾਹੁੰਦੇ ਹਨ।

ਜਦੋਂ ਕਿ ਕਾਰਨੀ ਗਲੋਬਲ ਕੁਲੀਨ ਵਰਗਾਂ ਵੱਲ ਝੁਕਦਾ ਹੈ, ਮੈਂ ਤੇ ਮੇਰੀ ਪਾਰਟੀ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਲੜ ਰਹੇ ਹਾਂ।

ਕੈਨੇਡੀਅਨ ਕਾਮਿਆਂ ਲਈ ਹੀ ਕੈਨੇਡੀਅਨ ਨੌਕਰੀਆਂ ਚਾਹੀਦੀਆਂ ਹਨ ।ਸਰਕਾਰ ਲਈ ਵਰਕ ਪਰਮਿਟ ਪ੍ਰੋਗਰਾਮ ਬੰਦ ਕਰਨਾ ਬਹੁਤ ਸੌਖਾ ਹੈ।