ਅੰਮ੍ਰਿਤਸਰ, 6 ਸਤੰਬਰ – ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ, ਸਾਹਿਤਕਾਰ, ਪੱਤਰਕਾਰ ਅਤੇ ਵਿਦਵਾਨ ਸ. ਦਿਲਜੀਤ ਸਿੰਘ ਬੇਦੀ (1960–2025) 30 ਅਗਸਤ 2025 ਨੂੰ ਸੰਖੇਪ ਬੀਮਾਰੀ ਮਗਰੋਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਯਾਦ ਵਿੱਚ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ 8 ਸਤੰਬਰ 2025 ਨੂੰ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਸਿੰਘ ਬੁੱਢਾ ਦਲ, ਅੰਮ੍ਰਿਤਸਰ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ।
31 ਦਸੰਬਰ 1960 ਨੂੰ ਨਰੈਣਗੜ੍ਹ (ਅੰਮ੍ਰਿਤਸਰ) ਵਿਖੇ ਸਾਹਿਤਕਾਰ ਬੇਦੀ ਲਾਲ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਘਰ ਜਨਮੇ ਦਿਲਜੀਤ ਸਿੰਘ ਬੇਦੀ ਦਾ ਬਚਪਨ ਸਾਹਿਤ ਅਤੇ ਸਿੱਖ ਵਿਰਾਸਤ ਨਾਲ ਜੁੜਿਆ ਸੀ। ਉਨ੍ਹਾਂ ਦੇ ਪਿਤਾ ਦੀ ਪ੍ਰੇਰਣਾ ਨੇ ਉਨ੍ਹਾਂ ਨੂੰ ਕਲਮ ਅਤੇ ਸੇਵਾ ਦੇ ਰਾਹ ’ਤੇ ਤੋਰਿਆ। 1974 ਵਿੱਚ ਉਨ੍ਹਾਂ ਦਾ ਪਹਿਲਾ ਲੇਖ ਕੋਹੇਨੂਰ ਹੀਰਾ ਅਕਾਲੀ ਪੱਤ੍ਰਿਕਾ ਦੇ ਮੁੱਖ ਸਫ਼ੇ ’ਤੇ ਛਪਿਆ। ਗਿਆਨੀ ਸ਼ਾਦੀ ਸਿੰਘ ਅਤੇ ਸ. ਸਾਧੂ ਸਿੰਘ ਹਮਦਰਦ ਦੀ ਹੌਸਲਾ-ਅਫਜ਼ਾਈ ਨਾਲ ਉਹ ਪੱਤਰਕਾਰੀ ਵੱਲ ਮੁੜੇ।1980 ਵਿੱਚ ਸ. ਬੇਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਅਤੇ ਬੁਲਾਰੇ, ਪ੍ਰਚਾਰ ਮੁਖੀ, ਕਮ ਸਕੱਤਰ ਅਤੇ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਗੁਰਦੁਆਰਾ ਗਜ਼ਟ ਦੀ 25 ਸਾਲ ਸੰਪਾਦਨਾ ਕੀਤੀ ਅਤੇ ਸ਼੍ਰੋਮਣੀ ਬੁਲੇਟਿਨ ਸਮੇਤ ਹੋਰ ਪ੍ਰਕਾਸ਼ਨ ਸ਼ੁਰੂ ਕੀਤੇ। ਉਨ੍ਹਾਂ ਦੀਆਂ ਕਿਤਾਬਾਂ—ਬਾਬਾ ਸਿੰਘ ਸਾਹਿਬ, ਸਿੱਖ ਇਤਿਹਾਸਕ ਤਸਵੀਰਾਂ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਅਦਬੀ ਮੁਲਾਕਾਤਾਂ, ਅਤੇ ਵਿਰਾਸਤ ਖ਼ਾਲਸਾ ਪੰਥ—ਸਿੱਖ ਇਤਿਹਾਸ ਅਤੇ ਸਾਹਿਤ ਦੀ ਅਮੁੱਲ ਵਿਰਾਸਤ ਹਨ।31 ਦਸੰਬਰ 2018 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੇਵਾਮੁਕਤੀ ਤੋਂ ਬਾਅਦ, ਉਹ ਬਾਬਾ ਬਲਬੀਰ ਸਿੰਘ ਦੀ ਬੇਨਤੀ ’ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਬਣੇ। ਅਕਾਲੀ ਫੂਲਾ ਸਿੰਘ ਬੁਰਜ ਵਿਖੇ ਉਨ੍ਹਾਂ ਨੇ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ।ਦਿਲਜੀਤ ਸਿੰਘ ਬੇਦੀ ਦਾ ਵਿਆਹ ਸਾਲ 1982 ਵਿੱਚ ਸੁਰਿੰਦਰ ਕੌਰ (ਪਿਤਾ ਗਿਆਨੀ ਗਿਆਨ ਸਿੰਘ ਜੀ ਦੀ ਧੀ) ਨਾਲ ਜਲੰਧਰ ਮਾਡਲ ਟਾਊਨ (ਗੁਰੂ ਨਾਨਕ ਮਿਸ਼ਨ) ਹੋਇਆ।ਪਹਿਲੀ ਸੰਤਾਨ ਮੋਹਦੀਪ ਬੇਦੀ ਦਾ ਜਨਮ 1984 ਵਿੱਚ ਨਰਾਇਣਗੜ੍ਹ ਵਿੱਚ ਹੋਇਆ। ਦੂਜੀ ਸੰਤਾਨ ਹੀਨਾ ਬੇਦੀ ਦਾ ਜਨਮ 1986 ਵਿੱਚ ਨਰਾਇਣਗੜ੍ਹ (ਅੰਮ੍ਰਿਤਸਰ) ਵਿੱਚ ਹੋਇਆ। ਤੀਜੀ ਸੰਤਾਨ ਸੁਖਦੀਦ ਸਿੰਘ ਬੇਦੀ 1989 ਵਿੱਚ ਨਰਾਇਣਗੜ੍ਹ (ਅੰਮ੍ਰਿਤਸਰ) ਵਿੱਚ ਜਨਮ ਹੋਇਆ।ਧੀਆਂ ਨੇ ਆਪਣੀ ਪੜ੍ਹਾਈ ਖ਼ਾਲਸਾ ਕਾਲਜ ਤੋਂ ਪੂਰੀ ਕੀਤੀ ਅਤੇ ਉੱਚ ਸਿੱਖਿਆ ਲਈ 2007/2008 ਵਿੱਚ ਆਸਟ੍ਰੇਲੀਆ ਚਲੀਆਂ ਗਈਆਂ। ਦੋਵੇਂ ਧੀਆਂ ਮੈਲਬੋਰਨ ਵਿੱਚ ਸਫ਼ਲਤਾਪੂਰਵਕ ਸੈਟਲ ਹੋ ਗਈਆਂ ।ਮੋਹਦੀਪ ਕੌਰ ਬੇਦੀ ਦਾ ਵਿਆਹ 2011 ਵਿੱਚ ਮੈਲਬੋਰਨ ਵਿੱਚ ਹੋਇਆ। ਉਸਦੇ ਸੱਸ-ਸਹੁਰੇ ਚੰਡੀਗੜ੍ਹ ਦੇ ਹਨ। ਉਨ੍ਹਾਂ ਦੇ ਦੋ ਪੁੱਤਰ ਹਨ — ਮਨਹਰ ਸਿੰਘ ਅਤੇ ਹਯਾਨ ਸਿੰਘ।ਹੀਨਾ ਬੇਦੀ ਦਾ ਵਿਆਹ ਜਗਾਧਰੀ ਵਿੱਚ ਗੁਰਪ੍ਰੀਤ ਸਿੰਘ ਬਖ਼ਸ਼ੀ ਨਾਲ ਹੋਇਆ। ਉਹਨਾਂ ਨੂੰ ਦੋ ਧੀਆਂ ਦੀ ਦਾਤ ਪ੍ਰਾਪਤ ਹੋਈ — ਬਨੀਤ ਕੌਰ ਅਤੇ ਆਰੀਨ ਕੌਰ।ਬੇਟਾ ਸੁਖਦੀਦ ਸਿੰਘ ਮੈਲਬੋਰਨ ਵਿੱਚ ਰਹਿੰਦਾ ਹੈ।
ਦਿਲਜੀਤ ਸਿੰਘ ਬੇਦੀ ਨੇ ਆਪਣਾ ਕਰੀਅਰ 1979 ਵਿੱਚ ਐਸ.ਜੀ.ਪੀ.ਸੀ. ਵਿੱਚ ਸ਼ੁਰੂ ਕੀਤਾ। ਉਹ ਬਹੁਤ ਪਿਆਰ ਕਰਨ ਵਾਲੇ, ਸੰਭਾਲ ਕਰਨ ਵਾਲੇ ਅਤੇ ਦਇਆਲੁ ਦਿਲ ਦੇ ਮਾਲਕ ਸਨ। ਉਹ ਵੱਡੇ ਸ਼ਬਦਾਂ ਦੇ ਮਾਲਕ ਸਨ, ਪਰ ਜਦੋਂ ਵੀ ਬੋਲਦੇ ਸਨ, ਸਦਾ ਹੀ ਗਿਆਨ ਨਾਲ ਭਰੇ ਹੁੰਦੇ ਸਨ। ਉਹ ਹਰ ਕਿਸੇ ਨੂੰ ਆਪਣੇ ਆਲੇ-ਦੁਆਲੇ ਮਹੱਤਵਪੂਰਣ, ਆਦਰਯੋਗ ਅਤੇ ਪਿਆਰ ਨਾਲ ਭਰਪੂਰ ਮਹਿਸੂਸ ਕਰਾਉਂਦੇ ਸਨ।ਸ. ਬੇਦੀ ਦੀ ਰੁਖ਼ਸਤੀ ਨਾਲ ਸਿੱਖ ਪੰਥ ਅਤੇ ਪੰਜਾਬੀ ਸਾਹਿਤ ਨੂੰ ਨਾ-ਪੂਰਿਆ ਜਾਣ ਵਾਲਾ ਘਾਟਾ ਪਿਆ। ਉਨ੍ਹਾਂ ਦੀ ਸੇਵਾ ਅਤੇ ਲਿਖਤਾਂ ਸਦਾ ਪ੍ਰੇਰਣਾ ਦਿੰਦੀਆਂ ਦੇਣਗੀਆਂ।
