Mar 7, 2026

ਸਰੀ ( ਬਲਵੀਰ ਢਿੱਲੋਂ)- ਸਾਂਝ ਫਾਊਂਡੇਸ਼ਨ ਵਲੋਂ 5 ਤੇ 6 ਸਤੰਬਰ ਨੂੰ ਸਰੀ ਸਿਵਕ ਪਲਾਜਾ ਵਿਖੇ ਸਾਂਝ ਫੈਸਟੀਵਲ 2025 ਧੂਮਧਾਮ ਨਾਲ ਮਨਾਇਆ ਗਿਆ। ਇਸ ਫੈਸਟੀਵਲ ਦੌਰਾਨ ਜਿਥੇ ਕਮਿਊਨਿਟੀ ਮਾਰਕੀਟ ਵਿਚ ਵੱਖ-ਵੱਖ  ਤਰਾਂ ਦੇ ਬੂਥ ਅਤੇ ਖਾਣ ਪੀਣ ਦੇ ਸਟਾਲ ਲਗਾਏ ਗਏ ਉਥੇ ਦੋ ਦਿਨਾਂ ਦੌਰਾਨ 12 ਕਮਿਊਨਿਟੀਜ਼ ਜਿਹਨਾਂ ਵਿਚ ਪੰਜਾਬੀ, ਸਾਊਥ ਏਸ਼ੀਅਨ, ਚਾਈਨੀਜ਼, ਫਿਲਪੀਨੋ, ਇਰਾਨੀ, ਵੀਅਤਨਾਮੀ, ਕੋਰੀਅਨ, ਜਾਪਾਨੀ, ਅਫਰੀਕਨ ਤੇ ਕੋਕੇਸ਼ੀਅਨ ਆਦਿ ਸ਼ਾਮਿਲ ਹਨ ਦੀ ਸ਼ਮੂਲੀਅਤ ਵਾਲੇ ਇਸ ਫੈਸਟੀਵਲ ਦੌਰਾਨ ਲੋਕਾਂ ਨੇ ਲਾਈਵ ਮਿਊਜਕ ਅਤੇ ਵੱਖ  ਵੱਖ ਸਭਿਆਚਾਰਕ ਵੰਨਗੀਆਂ, ਸਭਿਆਚਾਰਕ ਮੁਕਾਬਲੇ ਅਤੇ ਹੋਰ ਈਵੈਂਟਸ ਦਾ ਭਰਵਾਂ ਆਨੰਦ ਮਾਣਿਆ। ਲਾਈਵ ਮਿਊਜ਼ਕ ਦੌਰਾਨ ਭੰਗੜਾ ਤੇ ਗਿੱਧੇ ਦੀ ਪੇਸ਼ਕਾਰੀ ਯਾਦਗਾਰੀ ਰਹੀ।