ਐਡਮਿੰਟਨ (ਗੁਰਪ੍ਰੀਤ ਸਿੰਘ)- ਪ੍ਰੀਮੀਅਰ ਡੈਨੀਅਲ ਸਮਿੱਥ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਹੋਈ ਆਪਣੀ ਮੁਲਾਕਾਤ ਨੂੰ ਉਸਾਰੂ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪ੍ਰੰਪਰਾਗਤ ਅਤੇ ਨਵੀਂ ਊਰਜਾ ਦੇ ਸਮਰਥਨ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਲਬਰਟਾ ਵਿੱਚ ਮੁੱਖ ਪ੍ਰਾਜੈਕਟ ਦਫਤਰ ਨੂੰ ਸਥਾਪਿਤ ਕਰਨਾ ਇਹ ਸੰਕੇਤ ਹੈ ਕਿ ਸੂਬੇ ਦੇ ਕੁਝ ਪ੍ਰਾਜੈਕਟਾਂ ਨੂੰ ਆਊਂਦੇ ਸਮੇਂ ਵਿਚ ਫੈਡਰਲ ਫਾਸਟ ਅਪਰੂਵਲ ਲਿਸਟ ਵਿੱਚ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤੇ 5 ਪ੍ਰਾਜੈਕਟਾਂ ਦੀ ਸੂਚੀ ਵਿੱਚ ਅਲਬਰਟਾ ਦਾ ਨਾਂਅ ਨਹੀਂ ਹੈ ਪਰ ਸਮਿੱਥ ਨੇ ਕਿਹਾ ਕਿ ਟਰੂਡੋ ਯੁੱਗ ਨਾਲੋਂ ਹੁਣ ਫੈਡਰਲ ਸਰਕਾਰ ਵਿੱਚ ਬਦਲਾਅ ਆਇਆ ਹੈ।
ਜ਼ਿਕਰਯੋਗ ਹੈ ਕਿ ਸਮਿੱਥ ਅਲਬਰਟਾ ਦੇ ਤੇਲ ਨਿਰਯਾਤ ਲਈ ਨਵੀਂ ਪਾਇਪ ਲਾਈਨ ਅਤੇ ਗਰੀਨ ਹਾਊਸ ਗੈਸ ਦੇ ਨਿਕਾਸ ਕੈਪ ਨੂੰ ਹਟਾਉਣ ਦੀ ਮੰਗ ਰਹੀ ਹੈ।
ਦਸਿਆ ਜਾਂਦਾ ਹੈ ਕਿ ਹੁਣ ਤੱਕ ਕੋਈ ਵੀ ਪ੍ਰਾਈਵੇਟ ਕੰਪਨੀ ਪਾਇਪ ਲਾਈਨ ਨੂੰ ਬਣਾਉਣ ਲਈ ਅਗੇ ਨਹੀਂ ਆਈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਅਗਲੀ ਸੂਚੀ ਦਾ ਐਲਾਨ ਗ੍ਰੇਅ ਕੱਪ ਲਈ ਵਿੰਨੀਪੈਗ ਜਾਣ ਤੋਂ ਪਹਿਲਾ ਕੀਤਾ ਜਾ ਸਕਦਾ ਹੈ।
