Mar 7, 2026

ਸੇਵਾਦਾਰਾਂ ਨੇ ਕੀਤੀ 15 ਘੰਟੇ ਨਿਰੰਤਰ ਸੇਵਾ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਕੈਲਗਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਅਤੇ ਸਿੱਖ ਮੋਟਰਸਾਈਕਲ ਰਾਈਡਰਜ਼ ਕਲੱਬ ਦੇ ਨੌਜਵਾਨਾਂ ਨੇ ਪੰਜਾਬ ਦੇ ਹੜਪੀੜਤਾਂ ਲਈ ਇਕ ਦਿਨ ਵਿਚ 60 ਹਜ਼ਾਰ ਤੋਂ ਉਪਰ ਦੀ ਰਾਸ਼ੀ ਇਕੱਤਰ ਕਰਕੇ ਇਹ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਵਿੱਚ ਅੱਗੇ ਰਹਿੰਦੀ ਹੈ।
ਪੰਜਾਬ ਵਿਚ ਆਈ ਹੜ੍ਹ ਦੀ ਭਿਆਨਕ ਤਬਾਹੀ ਦੇ ਮੱਦੇਨਜ਼ਰ ਕਲੱਬ ਦੇ ਮੈਂਬਰਾਂ ਨੇ ਦਿਨ ਰਾਤ ਸੇਵਾ ਕਰਦਿਆਂ ਕੇਵਲ ਇੱਕ ਦਿਨ ਵਿੱਚ 15/15 ਘੰਟੇ ਵਲੰਟੀਅਰ ਸੇਵਾਵਾਂ ਨਿਭਾਈਆਂ ਅਤੇ $60,000 ਤੋਂ ਵੱਧ ਦੀ ਰਕਮ ਇਕੱਠੀ ਕਰਕੇ ਸੰਗਤਾਂ ਦੇ ਹਵਾਲੇ ਕੀਤੀ। ਇਸ ਮੌਕੇ ਕਥਾਵਾਚਕ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਨੇ ਵੀ ਹੜ੍ਹ ਪੀੜਤਾਂ ਲਈ ਆਪਣਾ ਯੋਗਦਾਨ ਪਾਇਆ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਵੱਡੇ ਮਨ ਨਾਲ ਲੋਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਪਾਉਣ।
ਸਿੱਖ ਮੋਟਰਸਾਈਕਲ ਰਾਈਡਰਜ਼ ਕਲੱਬ ਕੈਲਗਰੀ ਨੇ ਕਿਹਾ ਕਿ ਇਹ ਸਾਰਾ ਸਿਹਰਾ ਸੰਗਤਾਂ ਦੇ ਮਾਲੀ ਸਹਿਯੋਗ , ਵਾਹਿਗੁਰੂ ਜੀ ਦੀ ਮੇਹਰ ਅਤੇ ਨੌਜਵਾਨਾਂ ਦੇ ਜੋਸ਼ ਨੂੰ ਜਾਂਦਾ ਹੈ।