ਪੰਜਾਬ ਦੇ ਹੜਪੀੜਤਾਂ ਦੀ ਸਹਾਇਤਾ ਲਈ ਅਕਾਲੀ ਦਲ ਨੂੰ 1000 ਡਾਲਰ ਦਾ ਚੈਕ ਭੇਟ ਕੀਤਾ-
ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਇਥੋਂ ਦੇ ਸੰਘੇੜਾ ਪਰਿਵਾਰ ਦੇ ਸ ਗੁਰਬਖਸ਼ ਸਿੰਘ ਬਾਗੀ ਸੰਘੇੜਾ, ਹਰਦੀਪ ਸਿੰਘ ਸੰਘੇੜਾ ਤੇ ਜਗਦੀਪ ਸਿੰਘ ਸੰਘੇੜਾ ਵਲੋਂ ਆਪਣੇ ਸਵਰਗੀ ਪਿਤਾ ਸ ਨਛੱਤਰ ਸਿੰਘ ਸੰਘੇੜਾ ਅਤੇ ਮਾਤਾ ਚੰਨਣ ਕੌਰ ਦੀ ਯਾਦ ਵਿਚ 12 ਸਤੰਬਰ ਨੂੰ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 14 ਸਤੰਬਰ ਦਿਨ ਐਤਵਾਰ ਨੂੰ ਪੁਆਏ ਗਏ। ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਗਿਆਨੀ ਹਰਮਿੰਦਰਪਾਲ ਸਿੰਘ ਨੇ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਅਤੇ ਸ਼ਬਦ ਗੁਰੂ ਦੀ ਵਿਆਖਿਆ ਕਰਦੇ ਹੋਏ ਕਥਾ ਪ੍ਰਵਾਹ ਚਲਾਏ। ਖਾਲਸਾ ਦੀਵਾਨ ਸੁਸਾਇਟੀ ਦੇ ਸੈਕਟਰੀ ਸ ਕਸ਼ਮੀਰ ਸਿੰਘ ਧਾਲੀਵਾਲ ਨੇ ਸੰਘੇੜਾ ਪਰਿਵਾਰ ਦਾ ਧੰਨਵਾਦ ਕੀਤਾ ਜੋ ਕਾਫੀ ਲੰਬੇ ਸਮੇਂ ਤੋਂ ਖਾਲਸਾ ਦੀਵਾਨ ਸੁਸਾਇਟੀ ਨਾਲ ਜੁੜੇ ਹੋਏ ਹਨ। ਪਰਿਵਾਰ ਦੇ ਸ ਜਗਦੀਪ ਸਿੰਘ ਸੰਘੇੜਾ ਵਾਈਸ ਪ੍ਰਧਾਨ ਦੀ ਸੇਵਾ ਨਿਭਾਅ ਰਹੇ ਹਨ। ਸੰਘੇੜਾ ਪਰਿਵਾਰ ਵਲੋਂ ਲਗਾਤਾਰ ਤਿੰਨ ਦਿਨ ਸ਼ਰਧਾ, ਪਿਆਰ ਤੇ ਸਤਿਕਾਰ ਸਹਿਤ ਸੇਵਾ ਨਿਭਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਭਾਈਚਾਰਕ ਸਾਂਝ ਵਾਲੇ ਲੋਕ ਤੇ ਸੰਗਤਾਂ ਹਾਜ਼ਰ ਸਨ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਪੰਜਾਬ ਦੇ ਹੜਪੀੜਤਾਂ ਦੀ ਸਹਾਇਤਾ ਲਈ ਅਕਾਲੀ ਦਲ ਨੂੰ 1000 ਡਾਲਰ ਦਾ ਚੈਕ ਭੇਟ-
ਇਸ ਮੌਕੇ ਪੰਜਾਬ ਵਿਚ ਆਏ ਹੜਾਂ ਕਾਰਣ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਮਦਦ ਲਈ ਸੰਘੇੜਾ ਪਰਿਵਾਰ ਵਲੋਂ ਆਪਣੇ ਸਵਰਗੀ ਮਾਤਾ-ਪਿਤਾ ਦੀ ਯਾਦ ਵਿਚ 1000 ਡਾਲਰ ਦਾ ਚੈਕ ਭੇਟ ਕੀਤਾ ਗਿਆ। ਇਹ ਚੈਕ ਪਰਿਵਾਰ ਵਲੋਂ ਸ ਗੁਰਬਖਸ਼ ਸਿੰਘ ਸੰਘੇੜਾ ਨੇ ਸਥਾਨਕ ਅਕਾਲੀ ਆਗੂ ਮਨਜਿੰਦਰ ਸਿੰਘ ਰਾਣਾ ਕੁਲਥਮ ਅਤੇ ਸ ਕੁਲਦੀਪ ਸਿੰਘ ਦੌਲਤਪੁਰ ਨੂੰ ਭੇਟ ਕਰਦਿਆਂ ਕਿਹਾ ਉਹ ਇਹ ਸਹਾਇਤਾ ਰਾਸ਼ੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੀਤੇ ਜਾ ਰਹੇ ਰਾਹਤ ਕਾਰਜਾਂ ਵਿਚ ਯੋਗਦਾਨ ਲਈ ਭੇਜ ਰਹੇ ਹਨ। ਉਹਨਾਂ ਅਕਾਲੀ ਦਲ ਦੇ ਵਰਕਰਾਂ ਵਲੋਂ ਸੇਵਾ ਦੇ ਇਸ ਮਹਾਨ ਕਾਰਜ ਵਿਚ ਪਾਏ ਜਾ ਰਹੇ ਯੋਗਦਾਨ ਸੀ ਸ਼ਲਾਘਾ ਕਰਦਿਆਂ ਹੋਰ ਅਕਾਲੀ ਵਰਕਰਾਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਭੇਜਣ ਦੀ ਅਪੀਲ ਕੀਤੀ।
ਕੈਪਸ਼ਨ- ਸਥਾਨਕ ਅਕਾਲੀ ਆਗੂ ਰਾਣਾ ਕੁਲਥਮ ਤੇ ਕੁਲਦੀਪ ਸਿੰਘ ਦੌਲਤਪੁਰ ਨੂੰ 1000 ਡਾਲਰ ਦਾ ਚੈਕ ਭੇਟ ਕਰਦੇ ਹੋਏ ਸ ਗੁਰਬਖਸ਼ ਸਿੰਘ ਬਾਗੀ ਸੰਘੇੜਾ ਤੇ ਸ ਕਸ਼ਮੀਰ ਸਿੰਘ ਧਾਲੀਵਾਲ।
