ਬਰੈਂਪਟਨ ਵਾਸੀਆਂ ਵੱਲੋਂ ਵੀ ਕੈਮਰੇ ਹਟਾਉਣ ਦੀ ਮੰਗ —
ਬਰੈਂਪਟਨ (ਬਿਊਰੋ ਰਿਪੋਰਟਰ )ਓਨਟਾਰੀਓ ਸੂਬੇ ਬਰੈਂਪਟਨ ਦੇ ਨਾਲਦੇ ਲੱਗਦੇ ਸ਼ਹਿਰ ਵੌਨ (Vaughan)ਵੱਲੋਂ ਅੱਜ ਮਤਾ ਪਾਸ ਕਰਕੇ ਸਪੀਡ ਕੈਮਰੇ ਕੀਤੇ ਗਏ ਬੰਦ ਗਏ ਹਨ । ਵਾਅਨ ਦੇ ਮੇਅਰ ਡੇਲ ਡੁੱਕਾ ਵੱਲੋਂ ਲਿਆਂਦਾ ਗਿਆ ਮਤਾ, ਹੁਣ ਸਿਰਫ ਸ਼ਹਿਰ ਵਿਚ ਯਾਰਕ ਰੀਜਨ ਦੇ ਅਧੀਨ ਆਉਣ ਵਾਲੀਆਂ ਸੜਕਾਂ ਤੇ ਹੀ ਕੈਮਰੇ ਹੋਣਗੇ। ਬੀਤੇ ਦਿਨੀ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਹਨਾਂ ਸਪੀਡਿੰਗ ਕੈਮਰਿਆਂ ਦਾ ਵਿਰੋਧ ਕੀਤਾ ਗਿਆ ਸੀ । ਬਰੈਂਪਟਨ ਸ਼ਹਿਰ ਦੇ ਨਿਵਾਸੀਆਂ ਵੱਲੋਂ ਤੁਰੰਤ ਸ਼ਹਿਰ ਵਿੱਚੌ ਕੈਮਰਿਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ । ਲੋਕਾਂ ਨੂੰ ਪਹਿਲਾਂ ਮਿਲੀਆਂ ਨਾਜਾਇਜ਼ ਸਪੀਡਿੰਗ ਟਿਕਟਾਂ ਦੇ ਜੁਰਮਾਨੇ ਮੁਆਫ਼ ਕਰਨ ਦੀ ਮੰਗ ਕੀਤੀ ਗਈ ਹੈ ।
