Mar 7, 2026

ਟੋਰਾਂਟੋ-ਕੈਨੇਡਾ ਪੁਲਿਸ ਨੇ  ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨੇੜਲੇ ਸਾਥੀ ਇੰਦਰਜੀਤ ਸਿੰਘ ਗੋਸਲ  ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਿਕ ਗੋਸਲ ਨੂੰ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ’ਚ ਉਸ ਨੂੰ ਫੜਿਆ ਗਿਆ ਹੈ।  ਪੁਲੀਸ ਨੇ ਗੋਸਲ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਗੋਸਲ ਨੂੰ ਜਦੋਂ ਇਸ ਹਫ਼ਤੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤਾਂ ਹੀ ਉਸ ’ਤੇ ਲਾਏ ਗਏ ਦੋਸ਼ਾਂ ਦੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਗੋਸਲ ਨੂੰ ਨਵੰਬਰ 2024 ’ਚ ਵੀ ਗਰੇਟਰ ਟੋਰਾਂਟੋ ਇਲਾਕੇ ਦੇ ਇਕ ਮੰਦਰ ’ਚ ਹਿੰਸਕ ਘਟਨਾ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਥੇ ਉਸ ਨੇ ਸ਼ਰਧਾਲੂਆਂ ’ਤੇ ਹਮਲੇ ਦੌਰਾਨ ਭੀੜ ਦੀ ਅਗਵਾਈ ਕੀਤੀ ਸੀ।