Mar 7, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਬੀਤੇ ਦਿਨੀਂ ਸਥਾਨਕ ਰੇਡੀਓ ਰੈਡ ਐਫ ਐਮ (RED FM 93.1 ) ਵਲੋਂ ਪੰਜਾਬ ਦੇ ਹੜਪੀੜਤਾਂ ਦੀ ਸਹਾਇਤਾ ਲਈ ਰੇਡੀਓਥਾਨ ਕੀਤਾ ਗਿਆ ਜਿਸਨੂੰ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਬੀਤੀ 4 ਸਤੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਮਿਲੀਅਨ ਡਾਲਰ ਵੱਧ ਇਕੱਠੇ ਕੀਤੇ ਜੋ ਸੈਫ (SAF ) ਨਾਂ ਦੀ ਸੰਸਥਾ ਨੂੰ ਭੇਟ ਕੀਤੇ ਗਏ। ਕੈਨੇਡਾ ਦੀ ਮੋਢੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਹਮੇਸ਼ਾ ਹੀ ਇਸ ਵਿਚ ਆਪਣਾ ਯੋਗਦਾਨ ਪਾਉਂਦੀ ਰਹੀ ਹੈ। ਇਸ ਵਾਰ ਵੀ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ 2500 ਡਾਲਰ ਦੀ ਰਾਸ਼ੀ ਰੇਡੀਓ ਦੇ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਸੁਸਾਇਟੀ ਵਲੋਂ ਸ  ਕਸ਼ਮੀਰ ਸਿੰਘ ਧਾਲੀਵਾਲ, ਜੁਗਿੰਦਰ ਸਿੰਘ ਸੁੰਨੜ ਨੇ ਰੇਡੀਓ ਸਟੇਸ਼ਨ ਦੇ ਸੀਈਓ ਕੁਲਵਿੰਦਰ ਸਿੰਘ ਸੰਘੇੜਾ ਨੂੰ 2500 ਡਾਲਰ ਦਾ ਚੈਕ ਭੇਟ ਕੀਤਾ ਗਿਆ। ਉਹਨਾਂ ਨੇ ਇਹ ਚੈਕ ਪ੍ਰਾਪਤ ਕਰਦਿਆਂ ਸਮੁੱਚੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।