ਕੈਲਗਰੀ ( ਦਲਬੀਰ ਜੱਲੋਵਾਲੀਆ)- ਕੈਲਗਰੀ ਦੇ ਇਕਬਾਲ ਸਵੀਟਸ ਸਵਾਨਾ ‘ਚ “ਮਹਿਫਲ-ਏ-ਕਵਾਲੀ ਵਿਦ ਖਾਨ ਸਾਬ” ਸ਼ੋਅ ਦਾ ਪੋਸਟਰ ਜਾਰੀ ਕੀਤਾ ਗਿਆ। ਇਹ ਸ਼ੋਅ 27 ਸਤੰਬਰ 2025 ਨੂੰ ਮੂਨਲਾਈਟ ਬੈਂਕੁਇਟ ਹਾਲ ਵਿਚ ਕਰਵਾਇਆ ਜਾ ਰਿਹਾ ਹੈ।
ਪੋਸਟਰ ਜਾਰੀ ਕਰਨ ਮੌਕੇ ਸੈਮੀ ਭਿੰਡਰ, ਅਰਵਿੰਦ, ਜਸਪ੍ਰੀਤ ,ਹਰਮਨ ਬਰਾੜ, ਜੱਸੀ ਟ੍ਰਾਂਸਪੋਰਟਰ, ਗਾਇਕ ਵੀਰ ਦਵਿੰਦਰ, ਜੱਸੀ ਨਈਅਰ , ਕਰਮਪਾਲ ਸਿੱਧੂ, ਸੁੱਖੀ, ਗੁਰਲਾਲ , ਰਾਜ ਡਾਟ 45 ਤੇ ਸ਼ਵੀ ਸਿੰਘ ਵੀ ਹਾਜ਼ਰ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਇਕ ਪਰਿਵਾਰਕ ਸ਼ੋਅ ਹੋਵੇਗਾ।
