ਸਰੀ (ਸੁਰਿੰਦਰ ਸਿੰਘ ਜੱਬਲ) -ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸਮੁੱਚੀ ਸੰਗਤ ਵਲੋਂ ਭਾਈ ਭੁਪਿੰਦਰ ਸਿੰਘ ਅੰਮ੍ਰਿਤਸਰ ਵਾਲੇ ਕੀਰਤਨੀ ਜੱਥੇ ਨੂੰ 21 ਸਤੰਬਰ ਐਤਵਾਰ ਨੂੰ ਸਿਰੋਪਾ ਦੇ ਕੇ ਸਨਮਾਨਿਆ ਗਿਆ । ਭਾਈ ਭੁਪਿੰਦਰ ਸਿੰਘ ਤੇ ਸਾਥੀ ਤਕਰੀਬਨ ਛੇ ਮਹੀਨੇ ਪਹਿਲਾਂ ਅਪ੍ਰੈਲ ਮਹੀਨੇ ਵਿਚ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸੱਦੇ ਪੱਤਰ ਤੇ ਕੈਨੇਡਾ ਵਿਚ ਆਏ ਸਨ।ਸਰੀ ਅਤੇ ਵੈਨਕੁਵਰ ਦੀਆਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਕੇ 22 ਸਤੰਬਰ ਨੂੰ ਵਾਪਸ ਦੇਸ ਰਵਾਨਾ ਹੋ ਗਏ ਹਨ। ਸੁਸਾਇਟੀ ਦੇ ਪ੍ਰਬੰਧਕਾਂ ਨੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਸਿਰੋਪਾ ਭੇਟ ਕਰਦੇ ਸਮੇਂ ਸਪੱਸ਼ਟ ਕੀਤਾ ਕਿ ਸਮਾਂ ਪੈਣ ਤੇ ਲੋੜ ਅਨੁਸਾਰ ਭਾਈ ਸਾਹਿਬ ਦੇ ਜੱਥੇ ਨੂੰ ਦੁਬਾਰਾ ਫਿਰ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜਾਵੇਗਾ।ਸੇਵਾ ਭਾਵਨਾ ਪੱਖੋਂ ਇਹ ਜੱਥਾ ਵੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵਿਚ ਬੜਾ ਚੰਗਾ ਪ੍ਰਭਾਵ ਛੱਡ ਕੇ ਗਿਆ ਹੈ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਹੋ ਜਿਹੇ ਰਾਗੀਆਂ ਦੀ ਬਹੁਤ ਹੀ ਧੰਨਵਾਦੀ ਹੈ ਜੋ ਸਮੇਂ ਸਿਰ ਇੰਡੀਆ ਪਰਤ ਕੇ ਕਮੇਟੀ ਦਾ ਅਤੇ ਅਪਣਾ ਇੰਮੀਗ੍ਰੇਸ਼ਨ ਵੀਜ਼ੇ ਦਾ ਰੀਕਾਰਡ ਸਾਫ ਸੁਥਰਾ ਰੱਖਦੇ ਹਨ।
