Mar 7, 2026

ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਸਰੀ ਡੈਲਟਾ ਵਲੋਂ ਸੀਨੀਅਰਜ਼ ਦਾ ਇਕ ਟੂਰ ਬਲਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਡਰਬੀ ਰੀਚ ਰੀਜਨਲ ਪਾਰਕ ਲੈਂਗਲੀ ਵਿਖੇ ਲਗਾਇਆ ਗਿਆ। ਸਾਰੇ ਬਜੁਰਗ ਮੈਂਬਰ ਇਕ ਬੱਸ ਵਿਚ ਸਵਾਰ  ਹੋਕੇ ਪਿਕਨਿਕ ਵਾਲੀ ਥਾਂ ਤੇ ਪੁੱਜੇ ਜਿਥੇ ਸੀਨੀਅਰਜ਼ ਨੇ ਫਰੇਜ਼ਰ ਰਿਵਰ ਟਰੇਲ, ਜੰਗਲੀ ਤੇ ਪਹਾੜੀ ਦ੍ਰਿਸ਼, ਫੋਰਟ ਟੂ ਫੋਰਟ ਟਰੇਲ ਤੇ ਐਜਵਾਟਰ ਬਾਰ ਤੇ ਹੋਰ ਥਾਵਾਂ ਦਾ ਆਨੰਦ ਮਾਣਿਆ। ਇਸ ਦੌਰਾਨ  ਖਾਣ-ਪੀਣ ਅਤੇ ਗੀਤ ਸੰਗੀਤ ਦਾ ਵਧੀਆ ਪ੍ਰਬੰਧ ਕੀਤਾ ਗਿਆ। ਸ ਹਰਚੰਦ ਸਿੰਘ ਗਿੱਲ ਨੇ ਮੰਚ ਸੰਚਾਲਨ ਕਰਦਿਆਂ ਸਾਰਿਆਂ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਮੌਕਾ ਦਿੱਤਾ। ਪ੍ਰੋਗਰਾਮ ਵਿਚ ਗੁਰਦਿਆਲ ਸਿੰਘ ਜੌਹਲ, ਰਣਧੀਰ ਸਿੰਘ ਔਜਲਾ, ਸਰਬਜੀਤ ਬਾਸੀ, ਸੁਰਿੰਦਰ ਅਟਵਾਲ, ਸ਼ਿੰਦਰ ਸਿੰਘ ਤੇ ਹੋਰਾਂ ਨੇ ਚੰਗਾ ਰੰਗ ਬੰਨਿਆਂ। ਪਵਨ ਕੁਮਾਰ ਸ਼ਰਮਾ ਵਲੋ ਗਾਇਆ ਗੀਤ ਸਭ ਨੇ ਸਲਾਹਿਆ। ਪ੍ਰੋਗਰਾਮ ਵਿਚ ਸਾਬਕਾ ਚੇਅਰਮੈਨ ਸ ਅਜਮੇਰ ਸਿੰਘ ਭਾਗਪੁਰ ਤੇ ਗੁਰਦੀਪ ਸਿੰਘ ਖੁਰਾਣਾ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਸ਼ਾਮ ਨੂੰ 4.30 ਵਜੇ ਵਾਪਸੀ ਕੀਤੀ ਗਈ ਤੇ ਇਹ ਟੂਰ ਇਕ ਯਾਦਗਾਰੀ ਹੋਰ ਨਿਬੜਿਆ। ਟੂਰ ਦੀ ਸਫਲਤਾ ਲਈ ਸ ਬਲਵੀਰ ਸਿੰਘ ਢਿੱਲੋਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।