ਕ੍ਰਿਕਟ ਮੁਕਾਬਲੇ ਦੌਰਾਨ ਪ੍ਰਭ ਭੁੱਲਰ ਬੈਸਟ ਬੱਲੇਬਾਜ ਤੇ ਸੈਂਡੀ ਬੈਸਟ ਗੇਂਦਬਾਜ਼ ਬਣੇ-ਵਾਲੀਬਾਲ ਵਿਚ ਕੈਨੇਡਾ ਫਰੈਂਡਲੀ ਕਲੱਬ ਜੇਤੂ ਰਿਹਾ-
ਟੂਰਨਾਮੈਂਟ ਦੌਰਾਨ ਚੜਦੀਕਲਾ ਬ੍ਰਦਰਜਹੁਡ ਵੱਲੋ ਹੜ ਪੀੜਤਾਂ ਦੀ ਮਦਦ ਲਈ ਅਪੀਲ-
ਵੈਨਕੂਵਰ , 24 ਸਤੰਬਰ (ਮਲਕੀਤ ਸਿੰਘ)- ਕੌਮਾਂਤਰੀ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਦੇ ਨਿਊਟਨ ਐਥਲੈਟਿਕਸ ਪਾਰਕ ਚ ਕਰਵਾਇਆ ਗਿਆ ਇਕ ਰੋਜ਼ਾ ਪੈਂਡੂ ਖੇਡ ਮੇਲਾ ਆਪਣੀਆਂ ਆਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ । ਇਸ ਖੇਡ ਮੇਲੇ ਦੌਰਾਨ ਕਰਵਾਏ ਗਏ ਵਾਲੀਬਾਲ, ਕਿਕ੍ਰਟ ਅਤੇ ਹੋਰਨਾਂ ਖੇਡਾਂ ਦੇ ਦਿਲਚਸਪ ਮੁਕਾਬਲਿਆਂ ਦਾ ਆਨੰਦ ਮਾਨਣ ਲਈ ਵੱਡੀ ਗਿਣਤੀ ਚ ਖੇਡ ਪ੍ਰੇਮੀਆਂ ਨੇ ਸ਼ਿਰਕਤ ਕੀਤੀ ।ਇਸ ਖੇਡ ਮੇਲੇ ਦੌਰਾਨ ਕਰਵਾਏ ਗਏ ਵਾਲੀਬਾਲ ਦੇ ਫ਼ਾਈਨਲ ਮੁਕਾਬਲੇ ਚੋਂ ਕੈਨੇਡਾ ਫ੍ਰੈਡਲੀ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਸਰੀ ਅਜ਼ਾਦ ਕਲੱਬ ਦੀ ਟੀਮ ਦੂਸਰੇ ਸਥਾਨ ਤੇ ਰਹੀ । ਇਸ ਹੀ ਤਰ੍ਹਾਂ ਕਿਕ੍ਰਟ ਦੇ ਫ਼ਾਈਨਲ ਮੁਕਾਬਲੇ ਦੌਰਾਨ ਟਰੂ ਫਰੈਂਡਜ ਕਲੱਬ ਦੀ ਟੀਮ ਪਹਿਲੇ ਅਤੇ ਸਰੀ ਲਾਈਨਜ ਕਲੱਬ ਦੀ ਟੀਮ ਦੂਸਰੇ ਸਥਾਨ ਤੇ ਰਹੀ । ਇਸ ਦੌਰਾਨ ਪ੍ਰਭ ਭੁੱਲਰ ਨੂੰ ਬੈਸਟ ਬੈਟਸਮੈਨ ਅਤੇ ਸੈਡੀ ਨੂੰ ਬੈਸਟ ਬਾਲਰ ਐਲਾਨਿਆ ਗਿਆ । ਇਸ ਪੇਂਡੂ ਖੇਡ ਮੇਲੇ ਚ ਸਮਾਜਿਕ ਕਾਰਜਾਂ ਲਈ ਯਤਨਸ਼ੀਲ ਸੰਸਥਾ ਚੜ੍ਹਦੀਕਲਾ ਬ੍ਰਦਰਜਹੁੱਡ ਦੀ ਟੀਮ ਮੈਂਬਰਾਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਾਜਾਈ ਲਈ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ । ਇਸ ਮੌਕੇ ਤੇ ਉਕਤ ਸੰਸਥਾ ਦੇ ਪ੍ਰਧਾਨ ਡਾ ਜਸਵਿੰਦਰ ਸਿੰਘ ਦਿਲਾਵਰੀ ਨੇ ਵਿਦੇਸ਼ਾਂ ਚ ਅਜਿਹੇ ਖੇਡ ਮੇਲੇ ਕਰਵਾਏ ਜਾਣ ਦੇ ਉਦਮ ਲਈ ਆਯੋਜਕਾਂ ਦੀ ਪ੍ਰਸ਼ੰਸਾ ਕਰਦਿਆਂ ਹੋਰਨਾਂ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ । ਇਸ ਖੇਡ ਮੇਲੇ ਚ ਪੁੱਜੇ ਮੁੱਖ ਮਹਿਮਾਨਾਂ ਚ ਐਮ ਪੀ ਸੁੱਖ ਧਾਲੀਵਾਲ , ਬੀ.ਸੀ. ਸਰਕਾਰ ਦੇ ਮੰਤਰੀ ਜਗਰੂਪ ਸਿੰਘ, ਕੌਂਸਲਰ ਲਿੰਡਾ ਐਨਿਸ ਅਤੇ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ,ਜੋਗਰਾਜ ਸਿੰਘ ਕਾਹਲੋ ਦੇ ਨਾਮ ਜਿਕਰਯੋਗ ਹਨ । ਅਖੀਰ ਚ ਉਕਤ ਸੰਸਥਾ ਦੇ ਪ੍ਰਧਾਨ ਜਸ਼ਨ ਸਿਧੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਲਖਵੀਰ ਗਰੇਵਾਲ, ਹਰਪ੍ਰੀਤ ਸਿੰਘ ਮਨਕਾਟਲਾ,ਬਲਜੀਤ ਸਿੰਘ ਰਾਏ, ਮਨਜੀਤ ਸਿੰਘ ਚੀਮਾ, ਅਵਤਾਰ ਸਿੰਘ ਧਨੋਆ, ਨਿਰੰਜਣ ਸਿੰਘ ਲੈਹਲ, ਸੰਦੀਪ ਸਿੰਘ ਧੰਜੂ, ਦਵਿੰਦਰ ਸਿੰਘ ਸ਼ੇਰਗਿੱਲ, ਜੋਰਾਵਰ ਸਿੰਘ ਗਰੇਵਾਲ, ਪਰਮਜੀਤ ਸਿੰਘ ਗਰੇਵਾਲ,ਅਰਸ਼ਨੂਰ ਕੌਰ ਅਤੇ ਅਰੋੜਾ ਸ਼ਾਮਿਲ ਸਨ । ਇਸ ਮੋਕੇ ਤੇ ਚੜਦੀਕਲਾ ਬ੍ਰਦਰਜ ਹੁੱਡਜ ਐਸੋਸੀਏਸਨ ਵੱਲੋ ਲੋਕ ਭਲਾਈ ਕਾਰਜਾਂ ਨੂੰ ਜਾਰੀ ਰੱਖਣ ਦੇ ਮੰਤਵ ਤਹਿਤ ਲਗਾਏ ਗਏ ਇੱਕ ਸਟਾਲ ਦੌਰਾਨ ਪੰਜਾਬ ਦੇ ਹੜ ਪੀੜਤਾਂ ਦੀ ਆਰਥਿਕ ਮਦਦ ਕਰਨ ਦੀ ਵੀ ਅਪੀਲ ਕੀਤੀ ਗਈ ।

