ਵੈਨਕੂਵਰ (ਦੇ ਪ੍ਰ ਬਿ)– ਸਾਬਕਾ ਕੈੇਨੇਡੀਅਨ ਡਿਪਲੋਮੈਟ ਭੁਪਿੰਦਰ ਸਿੰਘ ਲਿੱਦੜ ਨੇ ਹਰਿਆਣਾ ਨਾਲ ਸਬੰਧਿਤ ਵਨੀਤਾ ਰਾਣੀ ਨਾਲ ਵਿਆਹ ਕਰਵਾਕੇ ਜਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਬੀਤੇ ਦਿਨ ਅਚਾਨਕ ਵੈਨਕੂਵਰ ਦੀ ਮੇਨ ਮਾਰਕੀਟ ਵਿਚ ਵਿਖੇ ਸ ਸਿੱਧੂ ਦੇ ਐਸ ਐਂਡ ਐਸ ਇੰਸੋਰੈਂਸ ਦਫਤਰ ਵਿਚ ਉਹਨਾਂ ਨਾਲ ਮੁਲਾਕਾਤ ਦਾ ਸਬੱਬ ਬਣਿਆ। ਉਹਨਾਂ ਆਪਣੀ ਜੀਵਨ ਸਾਥੀ ਵਨੀਤਾ ਰਾਣੀ ਨਾਲ ਜਾਣ ਪਹਿਚਾਣ ਕਰਵਾਈ ਅਤੇ ਯਾਦਗਾਰੀ ਤਸਵੀਰਾਂ ਕਰਵਾਈਆਂ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ, ਡਾ. ਜੋਧ ਸਿੰਘ ਲਿੱਦੜ, ਇੱਕ ਮੈਡੀਕਲ ਡਾਕਟਰ ਸਨ, 1937 ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੋਹੀਰ ਤੋਂ ਬ੍ਰਿਟਿਸ਼ ਫੌਜ ਨਾਲ ਕੀਨੀਆ ਚਲੇ ਗਏ ਸਨ। ਕੀਨੀਆ ਦੇ ਜੰਮਪਲ ਸ ਭੁਪਿੰਦਰ ਸਿੰਘ ਲਿੱਦੜ ਕੀਨੀਆ ਵਿਚ ਕੈਨੇਡਾ ਦੇ ਡਿਪਲੋਮੈਟ ਰਹਿ ਚੁੱਕੇ ਹਨ। ਸਾਲ 2003 ਵਿਚ ਤਤਕਾਲੀ ਪ੍ਰਧਾਨ ਮੰਤਰੀ ਜੀਨ ਕਰੇਚੀਅਨ ਵਲੋਂ ਉਹਨਾਂ ਦੀ ਕੈਨੇਡਾ ਦੇ ਚੰਡੀਗੜ ਸਥਿਤ ਕੌਸਲੇਟ ਵਿਚ ਕੌਸਲ ਜਨਰਲ ਵਜੋਂ ਨਿਯੁਕਤੀ ਕੀਤੀ ਸੀ ਪਰ ਸੁਰੱਖਿਆ ਏਜੰਸੀਆਂ ਵਲੋਂ ਉਹਨਾਂ ਨੂੰ ਸੀਕਿਊਰਿਟੀ ਕਲੀਅਰੈਂਸ ਨਾ ਦੇਣ ਕਾਰਣ ਉਹ ਇਸ ਅਹੁਦੇ ਦਾ ਕਾਰਜਭਾਰ ਸੰਭਾਲ ਨਹੀ ਸਕੇ ਸਨ। ਉਹ 1977 ਤੋਂ 1988 ਤੱਕ ਓਟਾਵਾ ਵਿੱਚ ਪਾਰਲੀਮੈਂਟ ਹਿੱਲ ਵਿੱਚ ਸੰਸਦ ਮੈਂਬਰਾਂ ਦੇ ਖੋਜ ਸਹਾਇਕ ਵਜੋਂ ਕੰਮ ਕੀਤਾ ਜਦੋਂ ਉਨ੍ਹਾਂ ਨੇ “ਡਿਪਲੋਮੈਟ ਐਂਡ ਇੰਟਰਨੈਸ਼ਨਲ ਕੈਨੇਡਾ” ਮੈਗਜ਼ੀਨ ਸ਼ੁਰੂ ਕੀਤਾ। ਓਟਾਵਾ ਵਿੱਚ ਲਗਭਗ 40 ਸਾਲਾਂ ਦੌਰਾਨ, ਉਨ੍ਹਾਂ ਨੇ ਓਟਾਵਾ ਦੇ ਸਭ ਤੋਂ ਵੱਡੇ ਅੰਗਰੇਜ਼ੀ ਅਖਬਾਰ “ਦ ਓਟਾਵਾ ਸਿਟੀਜ਼ਨ” ਵਿੱਚ ਡਿਪਲੋਮੈਟਾਂ ‘ਤੇ ਇੱਕ ਹਫਤਾਵਾਰੀ ਕਾਲਮ ਵੀ ਲਿਖਿਆ ਅਤੇ ਸੀਪੀਏਸੀ ਸੰਸਦੀ ਚੈਨਲ ‘ਤੇ “ਡਿਪਲੋਮੈਟਿਕ ਵਰਲਡ” ਨਾਮਕ ਇੱਕ ਹਫਤਾਵਾਰੀ ਟੀਵੀ ਸ਼ੋਅ ਦੀ ਮੇਜ਼ਬਾਨੀ ਕੀਤੀ। ਉਹ ਸੇਵਾਮੁਕਤੀ ਤੋਂ ਬਾਅਦ ਦੁਨੀਆ ਦੇ 60 ਮੁਲਕਾਂ ਦੀ ਯਾਤਰਾ ਕਰ ਚੁੱਕੇ ਹਨ।



