ਲੋਕ ਗਾਇਕ ਰਾਜਵੀਰ ਜਵੰਦਾ ਵਰਗੇ ਨੇਕ ਦਿਲ ਹੀਰੇ ਗਾਇਕ ਵਿਰਲੇ ਹੀ ਨੇ- ਮੰਗਲ ਹਠੂਰ – ਰੱਤੂ – ਚੁੰਬਰ
ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਪੰਜਾਬ ਦੇ ਸੁਪ੍ਰਸਿੱਧ ਲੋਕ ਗਾਇਕ ਰਾਜਵੀਰ ਜਵੰਦਾ ਜੀ ਦੀ ਤੰਦਰੁਸਤੀ ਲਈ ਅੱਜ ਵਿਸ਼ਵ ਭਰ ਤੋਂ ਸਮੁੱਚੇ ਕਲਾਕਾਰ ਜਗਤ ਅਤੇ ਸੰਗੀਤ ਪ੍ਰੇਮੀਆਂ ਤੋਂ ਇਲਾਵਾ ਸਾਰੇ ਹੀ ਪੰਜਾਬੀਅਤ ਹਜੂਮ ਵਲੋਂ ਜੋ ਕਲਾ ਨੂੰ ਪਿਆਰ ਕਰਨ ਵਾਲੇ ਨੇ ਉਸ ਦੀ ਜ਼ਿੰਦਗੀ ਲਈ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਬੀਤੇ ਦਿਨੀਂ ਇਕ ਮੋਟਰਸਾਈਕਲ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ, ਜੋ ਫੋਰਟਿਜ ਹੌਸਪਿਟਲ ਮੋਹਾਲੀ ਵਿਖੇ ਜੇਰੇ ਇਲਾਜ ਹੈ । ਪੰਜਾਬ ਦੇ ਇਸ ਨਿਵੇਕਲੇ ਕਲਾਕਾਰ ਦੀ ਖਬਰ ਲੈਣ ਲਈ ਜਿੱਥੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਪਹੁੰਚ ਰਹੇ ਹਨ, ਉੱਥੇ ਹੀ ਸਮਾਜ ਦੇ ਹਰ ਵਰਗ ਦਾ ਵਿਅਕਤੀ ਇਸ ਕਲਾਕਾਰ ਦੀ ਤੰਦਰੁਸਤੀ ਲਈ ਮਾਲਕ ਦੇ ਚਰਨਾਂ ਵਿੱਚ ਫਰਿਆਦ ਕਰ ਰਿਹਾ ਹੈ, ਕਿ ਉਸ ਦੀ ਜ਼ਿੰਦਗੀ ਬਚ ਜਾਵੇ । ਕਨੇਡਾ ਦੇ ਟੂਰ ਤੇ ਆਏ ਵਿਸ਼ਵ ਦੇ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਅਤੇ ਆਸਟ੍ਰੇਲੀਆ ਟੂਰ ਤੇ ਆਏ ਗੀਤਕਾਰ ਰੱਤੂ ਰੰਧਾਵਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵਲੋਂ ਵੀ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦਿਆਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਰਾਜਵੀਰ ਜਵੰਦਾ ਦੀ ਤੰਦਰੁਸਤੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਗਈਆਂ ਹਨ । ਲੋਕ ਗਾਇਕ ਰਾਜਵੀਰ ਜਵੰਦਾ ਲਈ ਗਾਇਕ ਜੋੜੀ ਲੱਖਾ ਨਾਜ ਜੋੜੀ ਨੰਬਰ ਵੰਨ, ਲੋਕ ਗਾਇਕ ਸੁਰਿੰਦਰ ਲਾਡੀ ਕਨੇਡਾ, ਲੋਕ ਗਾਇਕ ਕੰਠ ਕਲੇਰ, ਕੇ ਐਸ ਮੱਖਣ, ਲੈਹਿੰਬਰ ਹੁਸੈਨਪੁਰੀ, ਸੁਖਵਿੰਦਰ ਪੰਛੀ, ਗਾਇਕ ਕੁਲਦੀਪ ਚੁੰਬਰ, ਐਂਕਰ ਦਿਨੇਸ਼ ਦੀਪ ਇਟਲੀ, ਮੰਚ ਸੰਚਾਲਕ ਬਲਦੇਵ ਰਾਹੀ, ਗੀਤਕਾਰ ਹਰਵਿੰਦਰ ਓਹੜਪੁਰੀ, ਸੁਖਜੀਤ ਝਾਂਸਾਂ ਵਾਲਾ, ਕਾਜਲ ਧੂਤਾਂ ਵਾਲਾ ਜਪਾਨ, ਅਮਰਜੀਤ ਮੇਘੋਵਾਲ ਕਨੇਡਾ, ਕੁਲਵਿੰਦਰ ਕਿੰਦਾ , ਤਾਜ ਨਗੀਨਾ, ਚਰਨਪ੍ਰੀਤ ਚੰਨੀ, ਸਰਬਜੀਤ ਫੁੱਲ , ਮਾਹਣੀ ਫਗਵਾੜੇ ਵਾਲਾ ਇਟਲੀ, ਗੋਲਡੀ ਦਰਦੀ ਇਟਲੀ, ਅਜੇ ਸਰਬ ਗਾਹਟ ਅਮਰੀਕਾ, ਕੌਲ ਬ੍ਰਦਰਜ਼ ਨਿਊਯਾਰਕ, ਰਾਮ ਜੀ ਵਿਰਦੀ ਆਰ ਜੇ ਬੀਟਸ ਨਿਊਯਾਰਕ, ਐਸ ਰਿਸ਼ੀ, ਲਾਡੀ ਸੂਸਾਂ ਵਾਲਾ, ਉਪਿੰਦਰ ਮਠਾਰੂ, ਜਸਵੀਰ ਸ਼ੀਰਾ, ਬੀ ਕੇ ਮਾਨ, ਸੁਨੀਲ ਅਲਾਵਲਪੁਰ, ਰਿੱਕ ਨੂਰ, ਰਵੀ ਅਲਾਵਲਪੁਰ, ਰਾਜ ਗੁਲਜਾਰ, ਰੰਮੀ ਅਰਜਨਵਾਲ, ਲੋਕ ਗਾਇਕ ਸੁਰਿੰਦਰਜੀਤ ਮਕਸੂਦਪੁਰੀ, ਪ੍ਰੀਤ ਗੁਰਾਇਆ, ਜੀਵਨ ਮਾਨ , ਪੰਮਾ ਸੁੰਨੜ, ਵਿੱਕੀ ਮੋਰਾਂਵਾਲੀਆ, ਏ ਐਸ ਰਮਤਾ ਯੂਐਸਏ, ਅਮਰਜੀਤ ਬੰਗੜ ਨਿਊਜ਼ੀਲੈਂਡ, ਦਲਵੀਰ ਹਰੀਪੁਰੀਆ ਟੋਰਾਂਟੋ ਸਮੇਤ ਕਈ ਹੋਰ ਗਾਇਕਾਂ ਤੇ ਕਲਾ ਪ੍ਰੇਮੀਆਂ ਨੇ ਗਾਇਕ ਰਾਜਵੀਰ ਜਵੰਦਾ ਦੀ ਤੰਦਰੁਸਤੀ ਲਈ ਪਰਵਿਦਗਾਰ ਦੇ ਚਰਨਾਂ ਚ ਅਰਦਾਸ ਕੀਤੀ ਕਿ ਉਹ ਜਲਦ ਤੋਂ ਜਲਦ ਤੰਦਰੁਸਤ ਹੋਵੇ ਅਤੇ ਉਸੇ ਤਰ੍ਹਾਂ ਆਪਣੀ ਗਾਇਕੀ ਅਤੇ ਖੂਬਸੂਰਤ ਗੀਤਾਂ ਨਾਲ ਪੰਜਾਬੀਅਤ ਨੂੰ ਸ਼ਰਸ਼ਾਰ ਕਰੇ ।
